ਅਦਾਕਾਰ ਪ੍ਰਕਾਸ਼ ਰਾਜ ਹੋਏ ਹਾਦਸੇ ਦੇ ਸ਼ਿਕਾਰ, ਟਵਿੱਟਰ ਤੇ ਦਿੱਤੀ ਜਾਣਕਾਰੀ

written by Rupinder Kaler | August 11, 2021

ਆਪਣੀ ਅਦਾਕਾਰੀ ਨਾਲ ਹਰ ਇੱਕ ਦੇ ਦਿਲ ਤੇ ਰਾਜ ਕਰਨ ਵਾਲੇ ਦਿੱਗਜ ਐਕਟਰ ਪ੍ਰਕਾਸ਼ ਰਾਜ (Prakash Raj ) ਹਾਦਸੇ ਦਾ ਸ਼ਿਕਾਰ ਹੋ ਗਏ ਹਨ । ਇਸ ਹਾਦਸੇ ਵਿੱਚ ਉਹਨਾਂ ਨੂੰ ਗੰਭੀਰ ਸੱਟ ਲੱਗੀ ਹੈ । ਪ੍ਰਕਾਸ਼ ਰਾਜ ਨੇ ਖੁਦ ਟਵਿੱਟਰ 'ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ( Prakash Raj ) ਨੇ ਫੈਨਸ ਨੂੰ ਕਿਹਾ ਕਿ ਉਨ੍ਹਾਂ ਨੂੰ ਇਸ ਲਈ ਇੱਕ ਸਰਜਰੀ ਵੀ ਕਰਾਉਣੀ ਪਏਗੀ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਠੀਕ ਹਨ ਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ।

ਹੋਰ ਪੜ੍ਹੋ :

ਵਾਮਿਕਾ ਗੱਬੀ ਤਲਵਾਰਬਾਜ਼ੀ ਕਰਦੀ ਆਈ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ

ਪ੍ਰਕਾਸ਼ ਰਾਜ (Prakash Raj )ਨੇ ਟਵਿੱਟਰ 'ਤੇ ਲਿਖਿਆ, "ਇੱਕ ਛੋਟੀ ਜਿਹੀ ਸੱਟ. ਇੱਕ ਛੋਟਾ ਜਿਹਾ ਫ੍ਰੈਕਚਰ.. ਹੈਦਰਾਬਾਦ ਲਈ ਇੱਕ ਫਲਾਈਟ ਵਿੱਚ ਮੇਰੇ ਦੋਸਤ ਡਾ. ਗੁਰਵਰੇਡੀ ਦੇ ਸੁਰੱਖਿਅਤ ਹੱਥਾਂ ਨਾਲ ਸਰਜਰੀ ਹੋ ਗਈ ਹੈ .. ਮੈਂ ਠੀਕ ਹੋ ਜਾਵਾਂਗਾ। ਕੋਈ ਚਿੰਤਾ ਨਹੀਂ। ਕੋਈ ਫਰਕ ਨਹੀਂ ਪੈਂਦਾ। ਮੈਨੂੰ ਤੁਹਾਡੀਆਂ ਪ੍ਰਾਰਥਨਾਵਾਂ ਦੀ ਲੋੜ ਹੈ ।”

ਪ੍ਰਕਾਸ਼ ਰਾਜ ਦੇ ਇਸ ਟਵੀਟ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕ ਉਸ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਤੇਲਗੂ ਫਿਲਮ ਉਦਯੋਗ ਵਿੱਚ ਉਸ ਦੇ ਦੋਸਤ ਤੇ ਅਦਾਕਾਰ-ਨਿਰਮਾਤਾ ਬੰਡਲਾ ਗਣੇਸ਼ ਤੇ ਨਿਰਦੇਸ਼ਕ ਨਵੀਨ ਮੁਹੰਮਦਲੀ ਨੇ ਵੀ ਉਨ੍ਹਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ।

0 Comments
0

You may also like