Advertisment

ਫਿਲਮੀ ਦੁਨੀਆ ਦਾ ਖਲਨਾਇਕ ਪ੍ਰਾਣ ਫਿਲਮਾਂ 'ਚ ਆਉਣ ਤੋਂ ਪਹਿਲਾਂ ਕਰਦਾ ਸੀ ਇਹ ਕੰੰਮ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ  

author-image
By Rupinder Kaler
New Update
ਫਿਲਮੀ ਦੁਨੀਆ ਦਾ ਖਲਨਾਇਕ ਪ੍ਰਾਣ ਫਿਲਮਾਂ 'ਚ ਆਉਣ ਤੋਂ ਪਹਿਲਾਂ ਕਰਦਾ ਸੀ ਇਹ ਕੰੰਮ, ਜਨਮ ਦਿਨ 'ਤੇ ਜਾਣੋਂ ਪੂਰੀ ਕਹਾਣੀ  
Advertisment
ਇੱਕ ਸਮਾਂ ਉਹ ਵੀ ਸੀ ਜਦੋਂ ਲੋਕ ਆਪਣੇ ਬੱਚਿਆਂ ਦਾ ਨਾਂ ਕਦੇ ਵੀ ਪ੍ਰਾਣ ਨਹੀਂ ਸਨ ਰੱਖਦੇ । ਇਸ ਦਾ ਵੱਡਾ ਕਾਰਨ ਇਹ ਸੀ ਕਿ ਜਦੋਂ ਵੀ ਸਿਨੇਮਾ ਦੇ ਪਰਦੇ ਤੇ ਬਲਬ ਵਰਗੀਆਂ ਅੱਖਾਂ ਦਿਖਾਈ ਦਿੰਦੀਆਂ ਸਨ ਤਾਂ ਵੱਡੇ ਵੱਡਿਆਂ ਦੇ ਰੌਂਗਟੇ ਖੜੇ ਹੋ ਜਾਂਦੇ ਸਨ । ਕੁੜੀਆਂ ਡਰ ਕੇ ਚੀਕਾਂ ਮਾਰਨ ਲੱਗ ਜਾਂਦੀਆਂ ਸਨ । ਤਿੰਨ ਘੰਟੇ ਹੀਰੋ ਨਾਲ ਲੜਨ ਵਾਲਾ ਇਹ ਵਿਲਨ ਅਸਲ ਜ਼ਿੰਦਗੀ ਵਿੱਚ ਕਿਸੇ ਹੀਰੋ ਤੋਂ ਘੱਟ ਨਹੀਂ ਸੀ। Pran with Sunil Dutt and Nargis Pran with Sunil Dutt and Nargis ਲੋਕ ਜਿੰਨਾ ਪ੍ਰਾਣ ਨੂੰ ਪਸੰਦ ਕਰਦੇ ਸਨ ਓਨੇ ਹੀ ਉਸ ਦੀ ਦਰਿਆ ਦਿਲੀ ਦੇ ਵੀ ਕਾਇਲ ਸਨ । ਪ੍ਰਾਣ ਨੇ ਆਪਣਾ ਫਿਲਮੀ ਕਰੀਅਰ ਚਾਲੀ ਦੇ ਦਹਾਕੇ ਵਿੱਚ ਸ਼ੁਰੂ ਕੀਤਾ ਸੀ ਸ਼ੁਰੂ ਦੇ ਦਿਨਾਂ ਵਿੱਚ ਉਸ ਨੇ ਨਾਇਕ ਦੀ ਭੂਮਿਕਾ ਨਿਭਾਈ ਪਰ ਉਸ ਨੂੰ ਅਸਲ ਪਹਿਚਾਣ ਖਲਨਾਇਕ ਦੇ ਰੂਪ ਵਿੱਚ ਮਿਲੀ। ਪ੍ਰਾਣ ਨੇ ਮੁੱਖ ਰੂਪ ਵਿੱਚ ਜ਼ਿੱਦੀ, ਬੜੀ ਬਹਿਣ, ਉਪਕਾਰ, ਜੰਜ਼ੀਰ, ਡਾਨ, ਅਮਰ ਅਕਬਰ ਅੇਂਥਨੀ ਅਤੇ ਸ਼ਰਾਬੀ ਵਰਗੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ।
Advertisment
12 ਫਰਵਰੀ 1920  ਨੂੰ ਜਨਮੇ ਪ੍ਰਾਣ ਦੇ ਪਿਤਾ ਸਰਕਾਰੀ ਠੇਕੇਦਾਰ ਸਨ । ਪੜਾਈ ਪੂਰੀ ਕਰਨ ਤੋਂ ਬਾਅਦ ਪ੍ਰਾਣ ਆਪਣੇ ਪਿਤਾ ਨਾਲ ਕੰਮ ਵਿੱਚ ਹੱਥ ਵਟਾਉਣ ਲੱਗੇ ਸਨ । ਇਕ ਦਿਨ ਪ੍ਰਾਣ ਦੀ ਮੁਲਾਕਾਤ ਕਹਾਣੀਕਾਰ ਵਲੀ ਮੁਹੰਮਦ ਨਾਲ ਹੋਈ ਤੇ ਉਹਨਾਂ ਨੇ ਪ੍ਰਾਣ ਨੂੰ ਫਿਲਮਾਂ ਵਿੱਚ ਕੰਮ ਕਰਨ ਲਈ ਕਿਹਾ । ਪਹਿਲਾਂ ਤਾਂ ਪ੍ਰਾਣ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਪਰ ਬਾਅਦ ਵਿੱਚ ਉਹ ਮੰਨ ਗਏ । 1940  ਵਿੱਚ ਇੱਕ ਪੰਜਾਬੀ ਫਿਲਮ ਨਾਲ ਉਹਨਾਂ ਨੇ ਫਿਲਮੀ ਸ਼ਫਰ ਸ਼ੁਰੂ ਕੀਤਾ ਸੀ । ਜਦੋਂ ਕਿ ਖਲਨਾਇਕ ਦੇ ਰੂਪ ਵਿੱਚ ਉਹਨਾਂ ਦੀ ਪਹਿਲੀ ਫਿਲਮ 1945  ਵਿੱਚ ਆਈ ਸੀ । ਇੱਕ ਸਮਾਂ ਇਸ ਤਰ੍ਹਾਂ ਦਾ ਸੀ ਜਦੋਂ ਪ੍ਰਾਣ ਨੂੰ ਫਿਲਮ ਵਿੱਚ ਹੋਣ ਤੇ ਹੀ ਫਿਲਮ ਦੇ ਸਫਲ ਹੋਣ ਦੀ ਗਰੰਟੀ ਹੁੰਦਾ ਸੀ । ਸਾਲ 1948  ਵਿੱਚ ਉਹਨਾਂ ਨੇ ਜ਼ਿੱਦੀ ਫਿਲਮ ਵਿੱਚ ਕੰਮ ਕੀਤਾ ਇਸ ਤੋਂ ਬਾਅਦ ਉਹਨਾਂ ਨੇ ਮੰਨ ਬਣਾ ਲਿਆ ਕਿ ਉਹ ਖਲਨਾਇਕੀ ਵਿੱਚ ਹੀ ਆਪਣਾ ਕਰੀਅਰ ਬਨਾਉਣਗੇ । ਪ੍ਰਾਣ ਨੇ ਲਗਭਗ ਚਾਲੀ ਸਾਲ ਬਤੌਰ ਖਲਨਾਇਕ ਦੇ ਰੂਪ ਵਿੱਚ ਕੰਮ ਕੀਤਾ । ਭਾਰਤ ਸਰਕਾਰ ਨੇ ਉਹਨਾਂ ਨੂੰ 2001 ਵਿੱਚ ਪਦਮ ਭੂਸ਼ਣ ਅਵਾਰਡ ਨਾਲ ਸਨਮਾਨਿਤ ਕੀਤਾ । ਪ੍ਰਾਣ ਨੇ ਲਗਭਗ 350 ਫਿਲਮਾਂ ਵਿੱਚ ਕੰੰਮ ਕੀਤਾ ਉਹਨਾਂ ਦੀ ਆਖਰੀ ਫਿਲਮ ਮ੍ਰਿਤੀਉਦਾਤਾ ਸੀ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment