Advertisment

ਅਦਾਕਾਰ ਰਘਵੀਰ ਬੋਲੀ ਨੇ ਆਪਣੇ ਪਿਤਾ ਦੀ ਬਰਸੀ ’ਤੇ ਸਾਂਝੀ ਕੀਤੀ ਭਾਵੁਕ ਪੋਸਟ

author-image
By Rupinder Kaler
New Update
ਅਦਾਕਾਰ ਰਘਵੀਰ ਬੋਲੀ ਨੇ ਆਪਣੇ ਪਿਤਾ ਦੀ ਬਰਸੀ ’ਤੇ ਸਾਂਝੀ ਕੀਤੀ ਭਾਵੁਕ ਪੋਸਟ
Advertisment
ਅਦਾਕਾਰ ਰਘਵੀਰ ਬੋਲੀ ( raghveer boli) ਦੇ ਪਿਤਾ ਦੀ ਅੱਜ ਬਰਸੀ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ । ਬੋਲੀ ਨੇ ਆਪਣੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਹਨਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਸ ਨੇ ਲੰਮਾ ਚੌੜਾ ਪੋਸਟ ਵੀ ਸਾਂਝਾ ਕੀਤਾ ਹੈ । ਇਸ ਪੋਸਟ ਵਿੱਚ ਬੋਲੀ ਨੇ ਆਪਣੇ ਪਿਤਾ ਤੇ ਉਹਨਾਂ ਸੁਫਨਿਆਂ ਬਾਰੇ ਵੀ ਦੱਸਿਆ ਜਿਹੜੇ ਉਸ ਨੂੰ ਲੈ ਕੇ ਪਿਤਾ ਨੇ ਸਜਾਏ ਸਨ । ਰਘਬੀਰ ( raghveer boli)  ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ‘ਅੱਜ ਥੋਡੀ ਬਰਸੀ ਹੈ …ਪਾਪਾ ਜੀ ਤੁਸੀਂ ਮੈਨੂੰ ਕਲਾਕਾਰ ਬਣਾਉਣਾ ਚਾਹੁੰਦੇ ਸੀ , ਸਟੇਜਾਂ ਤੇ ਦੇਖਣਾ ਚਾਹੁੰਦੇ ਸੀ , ਟੀਵੀ ਵਿੱਚ ਦੇਖਣਾ ਚਾਹੁੰਦੇ ਸੀ ਤੇ ਮੈਂ ਥੋਡੀਆਂ ਦੁਆਵਾਂ ਨਾਲ ਤੇ ਆਪਣੀ ਮਿਹਨਤ ਨਾਲ ਆਪਣੇ ਕੱਠਿਆਂ ਦੇ ਦੇਖੇ ਸੁਪਨੇ ਨੂੰ ਪੂਰਾ ਕਰਨ ਵਿੱਚ ਲੱਗਾ ਹੋਇਆਂ ਤੇ ਦਿਨ ਰਾਤ ਇੱਕ ਕੀਤੀ ਹੋਈ ਐ ਇੱਕ ਕਲਾਕਾਰ ਬਣਨ ਦੀ ਤੇ ਇਹ ਮਿਹਨਤ ਸਦਾ ਜਾਰੀ ਰਹੇਗੀ । picutre of raghveer boli Pic Courtesy: Instagram ਹੋਰ ਪੜ੍ਹੋ :
Advertisment
ਡਾਂਸ ਦੇ ਮਾਮਲੇ ਵਿੱਚ ਵੱਡਿਆਂ ਵੱਡਿਆਂ ਨੂੰ ਫੇਲ ਕਰ ਦਿੰਦੀ ਹੈ ਇਹ ਬੇਬੇ, ਡਾਂਸ ਦੀਆਂ ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ Raghveer Boli Shares Emotional Note for Mother On His Birthday Pic Courtesy: Instagram ਜਾਣਾ ਤਾਂ ਇਸ ਸੰਸਾਰ ਚੋਂ ਸਭਨੇ ਹੈ ਪਰ ਤੁਸੀਂ ਮੈਨੂੰ ਵੱਡੀਆਂ ਸਟੇਜਾਂ ਤੇ ਟੀਵੀ , ਸਿਨੇਮਿਆਂ ਵਿੱਚ ਦੇਖਣ ਤੋਂ ਪਹਿਲਾਂ ਈ ਛੱਡ ਕੇ ਚਲੇ ਗਏ ਜੋ ਬਹੁਤਾ ਚੰਗਾ ਨੀ ਕੀਤਾ । ਅੱਜ ਦੇ ਦਿਨ ਤੁਸੀਂ ਛੱਡਕੇ ਗਏ ਸੀ ਤੇ ਅੱਜ 18 ਸਾਲ ਹੋਗੇ ਥੋਨੂੰ ਗਿਆਂ ਨੂੰ । ਜਦ ਵੀ ਕੋਈ ਪ੍ਰਾਪਤੀ ਕਰਦਾਂ ਤਾਂ ਥੋਨੂੰ ਬਹੁਤ ਮਿੱਸ ਕਰਦਾਂ , ਮਿੱਸ ਕਰਦਾਂ ਥੋਡੀ ਮਾਣ ਵਾਲੀ ਮੁਸਕਾਨ ਤੇ ਹੱਸ ਕੇ ਕਹਿਣਾ “ ਮੇਰੇ ਸ਼ੇਰ ਨੂੰ ਤਾਂ ਦੁਨੀਆਂ ਖੜ- ਖੜ ਦੇਖਿਆ ਕਰੂ “ । ਬਹੁਤ ਗੱਲਾਂ ਤੇ ਯਾਦਾਂ ਨੇ ਜੋ ਹਰ ਪਲ ਯਾਦ ਆਉਂਦੀਆਂ ਨੇ ਪਰ ਕੀ ਕਰ ਸਕਦੇ ਆਂ । publive-image Pic Courtesy: Instagram ਤੁਸੀਂ ਜਿਸ ਕਿੱਤੇ ‘ਚ ਪਾਉਣਾ ਚਾਹੁੰਦੇ ਸੀ ਅੱਜ ਉਸੇ ਕਿੱਤੇ ਚ ਈ ਕੰਮ ਕਰ ਰਿਹਾਂ ਤੇ ਰਣਬੀਰ ਵੀ ਮਿਹਨਤ ਕਰ ਰਿਹਾ ਅਫਸਰ ਬਣਨ ਲਈ ਤੇ ਕੋਸ਼ਿਸ਼ ਕਰ ਰਹੇ ਆਂ ਮਾਤਾ ਨੂੰ ਹਰ ਖੁਸ਼ੀ ਦੇਣ ਦੀ ਤੇ ਉਹਦੀ ਹਰ ਰੀਝ ਪੂਰੀ ਕਰਨ ਲਈ । ਤੁਸੀਂ ਜਿੰਨੀਆਂ ਤਕਲੀਫ਼ਾਂ ਝੱਲਕੇ ਸਾਡਾ ਪਾਲਣ ਪੋਸਣ ਕੀਤਾ ਕੋਸ਼ਿਸ਼ ਕਰਾਂਗੇ ਆਪਣੀ ਮਿਹਨਤ ਨਾਲ ਬੀਬੀ ਨੂੰ ਠੰਡੀ ਹਵਾ ਦਾ ਬੁੱਲਾ ਦੇ ਸਕੀਏ । ਮੇਰੇ ਕੋਲ ਤਾਂ ਆਪਣੀਆਂ ਕੋਈ ਬਹੁਤੀਆਂ ਫੋਟੋਆਂ ਵੀ ਹੈਨੀ , ਆਹ ਵੀ ਪਿੰਡ ਚ ਕਿਸੇ ਦੇ ਵਿਆਹ ਦੀ ਫੋਟੋ ਹੈ ਜੋ ਪਾ ਰਿਹਾਂ । publive-image   ਥੋਡੇ ਗੁਣ ਮੇਰੇ ਵਿੱਚ ਮੌਜੂਦ ਨੇ ਸਭ ਨੂੰ ਪਿਆਰ ਕਰਨਾ ਤੇ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਤੇ ਮਿਹਨਤ ਕਰਨਾ । ਬੈਠਣ ਦਾ ਗੱਲ ਕਰਨ ਦਾ ਸਟਾਈਲ ਥੋਡੇ ਵਾਲਾ ਈ ਐ ਜੋ ਫੋਟੋ ਚ ਵੀ ਦਿਖਦਾ , ਬਹੁਤ ਧੰਨਵਾਦ ਮੈਨੂੰ ਐਨੀ ਸੋਹਣੀ ਜ਼ਿੰਦਗੀ ਦੇਣ ਲਈ ਮਿਹਨਤੀ ਕਾਮਿਆਂ ਤੇ ਦਿਲਦਾਰ ਬੰਦਿਆ … ਚੜਦੀਕਲਾ ਦਾ ਸਬਕ ਦੇਣ ਵਾਲੇ ਮਾਪਿਓ ਥੋਡੇ ਬੱਚੇ ਹਰ ਦੁੱਖ ਤਕਲੀਫ ਚ ਚੜਦੀਕਲਾ ਚ ਈ ਰਹਿੰਦੇ ਆ’ । ਰਘਬੀਰ ਬੋਲੀ ( raghveer boli)  ਦੀ ਇਸ ਪੋਸਟ ਤੇ ਉਹਨਾਂ ( raghveer boli)  ਦੇ ਪ੍ਰਸ਼ੰਸਕਾ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਹਨ ।
#raghveer-boli #raghveer-boli-film
Advertisment

Stay updated with the latest news headlines.

Follow us:
Advertisment
Advertisment
Latest Stories
Advertisment