ਅਦਾਕਾਰ ਰਣਧੀਰ ਕਪੂਰ ਦੀ ਕੋਰੋਨਾ ਰਿਪੋਰਟ ਆਈ ਪਾਜਟਿਵ, ਹਸਪਤਾਲ ‘ਚ ਭਰਤੀ

written by Rupinder Kaler | April 29, 2021

ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ । ਬਾਲੀਵੁੱਡ ਦੇ ਕਈ ਸਿਤਾਰੇ ਵੀ ਇਸ ਦੀ ਲਪੇਟ ਵਿੱਚ ਆ ਗਏ ਹਨ । ਕੁਝ ਫ਼ਿਲਮੀ ਸਿਤਾਰਿਆਂ ਦੀ ਤਾਂ ਇਸ ਵਾਇਰਸ ਨੇ ਜਾਨ ਵੀ ਲੈ ਲਈ ਹੈ । ਇਸ ਸਭ ਦੇ ਚਲਦੇ ਬਾਲੀਵੁੱਡ ਅਦਾਕਾਰ ਰਣਧੀਰ ਕਪੂਰ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਹਨ।

randhir kapoor Pic Courtesy: Instagram

ਹੋਰ ਪੜ੍ਹੋ :

ਤੁਸੀਂ ਗਰਮ ਪਾਣੀ ਦੀ ਵਰਤੋਂ ਤੋਂ ਪਰਹੇਜ਼ ਕਰੋਗੇ, ਤੁਸੀਂ ਇਸ ਦਾ ਕਾਰਨ ਜਾਣੋਗੇ

randhir kapoor Pic Courtesy: Instagram

ਕੋਰੋਨਾ ਵਇਰਸ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ 74 ਸਾਲਾ ਰਣਧੀਰ ਕਪੂਰ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਵਿਚ ਭਾਰਤੀ ਕਰਵਾਇਆ ਗਿਆ ਹੈ। ਕੋਕਿਲਾਬੇਨ ਹਸਪਤਾਲ ਦੇ ਸੀਈਓ ਤੇ ਪ੍ਰਬੰਧਕ ਨਿਰਦੇਸ਼ਕ ਡਾਕਟਰ ਸੰਤੋਸ਼ ਸ਼ੈਟੀ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਉਹ ਦੀ ਹਾਲਤ ਸਥਿਰ ਹੈ।

Pic Courtesy: Instagram

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਭਰਾ ਰਿਸ਼ੀ ਕਪੂਰ ਦਾ ਬੇਟਾ ਰਣਬੀਰ ਕਪੂਰ ਵੀ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਿਆ ਸੀ । ਉਸ ਨੇ ਹਾਲ ਹੀ ਵਿੱਚ ਇਸ ਜਾਨ ਲੇਵਾ ਵਾਇਰਸ ਨੂੰ ਮਾਤ ਦਿੱਤੀ ਹੈ ।

0 Comments
0

You may also like