ਅਦਾਕਾਰ ਰਣਵੀਰ ਸਿੰਘ ਨੇ ਆਪਣੀ ਬਜ਼ੁਰਗ ਪ੍ਰਸ਼ੰਸਕ ਨੂੰ ਦਿੱਤਾ ਸਰਪ੍ਰਾਈਜ਼, ਖਿੜਕੀ ‘ਚ ਹੀ ਖਲੋ ਕੇ ਬਜ਼ੁਰਗ ਫੈਨ ਨਾਲ ਕਰਦੇ ਰਹੇ ਗੱਲਬਾਤ

written by Shaminder | March 10, 2021

ਅਦਾਕਾਰ ਰਣਵੀਰ ਸਿੰਘ ਆਪਣੇ ਲਾਈਫ ਸਟਾਈਲ ਕਰਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੇ ਹਨ ।ਕਈ ਵਾਰ ਉਹ ਆਪਣੇ ਕੱਪੜਿਆਂ ਕਰਕੇ ਟਰੋਲ ਵੀ ਹੁੰਦੇ ਹਨ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ਨੂੰ ਵੁੰਪਲਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Ranveer Image From Ranveer Singh’s Instagram
ਹੋਰ ਪੜ੍ਹੋ : ਖੂਨ ਦੀ ਕਮੀ ਨੂੰ ਦੂਰ ਕਰਦੀ ਹੈ ਪਾਲਕ, ਪਾਲਕ ਦੇ ਫਾਇਦੇ ਜਾਣਕੇ ਹੋ ਜਾਓਗੇ ਹੈਰਾਨ
Ranveer Image From Ranveer Singh’s Instagram
ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰਣਵੀਰ ਸਿੰਘ ਆਪਣੀ ਲਹਿੰਬਰਗਿਨੀ ਕਾਰ ਚੋਂ ਨਿਕਲ ਕੇ ਡਬਿੰਗ ਸਟੂਡੀਓ ‘ਚ ਜਾਂਦੇ ਹਨ । ਪਰ ਉਦੋਂ ਹੀ ਉਨ੍ਹਾਂ ਦੀ ਨਜ਼ਰ ਆਪਣੀ ਬਜ਼ੁਰਗ ਫੈਨ ‘ਤੇ ਪੈ ਜਾਂਦੀ ਹੈ ।ਉਹ ਆਪਣੀ ਇਸ ਬਜ਼ੁਰਗ ਫੈਨ ਨੂੰ ਦੇਖ ਕੇ ਰੁਕ ਜਾਂਦੇ ਹਨ ਅਤੇ ਉਸ ਨਾਲ ਹੱਥ ਮਿਲਾਉਂਦੇ ਹਨ ਅਤੇ ਦੋ ਤਿੰਨ ਮਿੰਟ ਤੱਕ ਗੱਲਬਾਤ ਵੀ ਕਰਦੇ ਹਨ ।
Ranveer Image From Ranveer Singh’s Instagram
ਰਣਵੀਰ ਸਿੰਘ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵੇਖਿਆ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਨੂੰ ਵੀ ਅਦਾਕਾਰ ਦਾ ਇਹ ਅੰਦਾਜ਼ ਪਸੰਦ ਆ ਰਿਹਾ ਹੈ ।
 
View this post on Instagram
 

A post shared by Voompla (@voompla)

ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ ਅਤੇ ਜਲਦ ਹੀ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣ ਵਾਲੇ ਹਨ ।

0 Comments
0

You may also like