ਅਦਾਕਾਰ ਰਿਸ਼ੀ ਕਪੂਰ ਦੀ ਭੈਣ ਦਾ ਦਿਹਾਂਤ,ਬਾਲੀਵੁੱਡ 'ਚ ਸੋਗ ਦੀ ਲਹਿਰ,ਇਸ ਅਦਾਕਾਰ ਦੀ ਸੀ ਕੁੜਮਣੀ  

written by Shaminder | January 14, 2020

ਅਦਾਕਾਰ ਰਿਸ਼ੀ ਕਪੂਰ ਦੀ ਭੈਣ ਰਿਤੂ ਨੰਦਾ ਦਾ ਦਿਹਾਂਤ ਹੋ ਗਿਆ ਹੈ,ਉਹ 71 ਸਾਲ ਦੇ ਸਨ । ਰਿਤੂ ਨੰਦਾ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਿਤਾਬ ਬੱਚਨ ਦੀ ਕੁੜਮਣੀ ਸੀ ਅਤੇ ਸ਼ਵੇਤਾ ਬੱਚਨ ਦੀ ਸੱਸ ਸਨ ।ਰਿਤੂ ਦੇ ਪੁੱਤਰ ਦਾ ਵਿਆਹ ਸ਼ਵੇਤਾ ਬੱਚਨ ਨਾਲ ਹੋਇਆ ਸੀ ।ਰਿਸ਼ੀ ਕਪੂਰ ਦੀ ਧੀ ਰਿਦਿਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਭੂਆ ਰਿਤੂ ਦੀ ਤਸਵੀਰ ਸਾਂਝੀ ਕਰਦੇ ਹੋਏ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ । ਹੋਰ ਵੇਖੋ:ਰਿਸ਼ੀ ਕਪੂਰ ਦਾ ਇਹ ਟਵੀਟ ਬਣ ਰਿਹਾ ਹੈ ਸੁਰਖੀਆਂ, ਆਪਣੇ ਛੋਟੇ ਨਾਂਅ ਨੂੰ ਲੈ ਕੇ ਕੀਤਾ ਇਹ ਖੁਲਾਸਾ https://www.instagram.com/p/B7STnfMHq6W/ ਰਿਦਿਮਾ ਕਪੂਰ ਨੇ ਲਿਖਿਆ "ਮੈਂ ਆਪਣੀ ਜ਼ਿੰਦਗੀ 'ਚ ਇਨ੍ਹਾਂ ਤੋਂ ਜ਼ਿਆਦਾ ਨਿਮਰ ਵਿਅਕਤੀ ਨੂੰ ਅੱਜ ਤੱਕ ਨਹੀਂ ਮਿਲੀ ਸੀ,ਭੂਆ ਤੁਸੀਂ ਹਮੇਸ਼ਾ ਯਾਦ ਆਓਗੇ'। ਰਿਦਿਮਾ ਦੀ ਇਸ ਪੋਸਟ 'ਤੇ ਏਕਤਾ ਕਪੂਰ ਨੇ ਕਮੈਂਟ ਕਰਦੇ ਹੋਏ ਲਿਖਿਆ ਕਿ 'ਸੁਣ ਕੇ ਬਹੁਤ ਬਹੁਤ ਬੁਰਾ ਲੱਗਿਆ'। https://www.instagram.com/p/B7SeMevnIIN/ ਅੰਤਿਮ ਸਸਕਾਰ ਕਿੱਥੇ ਹੋਵੇਗਾ,ਪਰ ਇਸ 'ਤੇ ਕਪੂਰ ਖ਼ਾਨਦਾਨ ਵੱਲੋਂ ਕੋਈ ਵੀ ਪ੍ਰਤੀਕਰਮ ਨਹੀਂ ਆਇਆ ਹੈ । ਦੱਸ ਦਈਏ ਕਿ 2018 'ਚ ਰਿਤੂ ਦੇ ਪਤੀ ਰਾਜਨ ਨੰਦਾ ਦਾ ਵੀ ਦਿਹਾਂਤ ਹੋ ਗਿਆ ਸੀ ਅਤੇ ਰਿਦਿਮਾ ਨੇ ਹੀ ਇਹ ਜਾਣਕਾਰੀ ਸਾਂਝੀ ਕੀਤੀ ਸੀ ।ਦੱਸਿਆ ਜਾ ਰਿਹਾ ਹੈ ਕਿ ਰਿਤੂ ਨੰਦਾ ਕੈਂਸਰ ਨਾਲ ਪੀੜਤ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਅਤੇ ਦਿੱਲੀ ਦੇ ਇੱਕ ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਿਆ ।

0 Comments
0

You may also like