ਸਲਮਾਨ ਖ਼ਾਨ ਨੇ ਰੋਟੀਆਂ ਖਾਣ ਵਿੱਚ ਬਣਾਇਆ ਸੀ ਰਿਕਾਰਡ,ਮੈਂਨੇ ਪਿਆਰ ਕੀਆ ਦੇ ਸੈੱਟ 'ਤੇ ਖਾ ਜਾਂਦੇ ਸਨ 30-30 ਰੋਟੀਆਂ  

written by Shaminder | July 09, 2019

ਬਾਲੀਵੁੱਡ ਸਟਾਰ ਸਲਮਾਨ ਖ਼ਾਨ ਨੇ ਖੁਲਾਸਾ ਕੀਤਾ ਹੈ ਕਿ ਉਹ ਮੈਂਨੇ ਪਿਆਰ ਕੀਆ ਦੇ ਸੈੱਟ 'ਤੇ 30-30 ਰੋਟੀਆਂ ਖਾ ਜਾਂਦੇ ਸਨ । ਇੱਕ ਇੰਟਰਵਿਊ ਮੁਤਾਬਿਕ ਉਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਉਨ੍ਹਾਂ ਨੂੰ ਆਪਣਾ ਵਜ਼ਨ ਵਧਾਉਣ ਲਈ ਕਾਫੀ ਮਿਹਨਤ ਕਰਨੀ ਪੈਂਦੀ ਸੀ ,ਕਿਉਂਕਿ ਉਹ ਬਹੁਤ ਪਤਲੇ ਸਨ । ਸਲਮਾਨ ਖ਼ਾਨ ਦਾ ਕਹਿਣਾ ਹੈ ਕਿ ਸ਼ੁਰੂਆਤੀ ਦੌਰ 'ਚ ਉਹ ਕਾਫੀ ਪਤਲੇ ਸਨ ਅਤੇ ਜੋ ਵੀ ਮਿਲਦਾ ਸੀ ਖਾ ਲੈਂਦੇ ਸਨ । ਹੋਰ ਵੇਖੋ :ਸਲਮਾਨ ਖ਼ਾਨ ਇਸ ਤਰ੍ਹਾਂ ਦੇਣਗੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ, ਕੀਤਾ ਵੱਡਾ ਐਲਾਨ salman khan के लिए इमेज परिणाम "ਮੈਨੂੰ ਯਾਦ ਹੈ ਕਿ 'ਮੈਂਨੇ ਪਿਆਰ ਕੀਆ' ਦੇ ਸੈੱਟ 'ਤੇ ਮੈਂ 30-30 ਰੋਟੀਆਂ ਖਾ ਜਾਂਦਾ ਸੀ ਅਤੇ ਇਸ ਦੇ ਨਾਲ ਹੀ ਕਾਫੀ ਸਾਰੇ ਕੇਲੇ ਵੀ ਖਾ ਜਾਂਦਾ ਸੀ । ਪਰ ਹੁਣ ਦੌਰ ਬਦਲ ਗਿਆ ਹੈ ਹੁਣ ਤਾਂ ਮੈਂ ਸੁੰਘ ਵੀ ਲੈਂਦਾ ਹਾਂ ਤਾਂ ਵਜ਼ਨ ਵੱਧ ਜਾਂਦਾ ਹੈ । salman khan के लिए इमेज परिणाम ਹੁਣ ਬਹੁਤ ਹੀ ਸੰਭਲ ਕੇ ਖਾਣਾ ਪੈਂਦਾ ਹੈ ਕਿਉਂਕਿ ਵਜ਼ਨ ਵੱਧ ਜਾਣ ਦਾ ਖਤਰਾ ਹੋ ਜਾਂਦਾ ਹੈ" । ਸਲਮਾਨ ਖ਼ਾਨ ਬਾਲੀਵੁੱਡ ਦੇ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੂੰ ਸਭ ਤੋਂ ਫਿੱਟ ਮੰਨਿਆ ਜਾਂਦਾ ਹੈ । ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਨ੍ਹਾਂ 'ਚ ਮੈਂਨੇ ਪਿਆਰ ਕੀਆ,ਹਮ ਆਪਕੇ ਹੈਂ ਕੌਣ,ਦਬੰਗ,ਬਾਡੀਗਾਰਡ ਸਣੇ ਹੋਰ ਕਈ ਫ਼ਿਲਮਾਂ 'ਚ ਆਪਣੀ ਸ਼ਾਨਦਾਰ ਅਦਕਾਰੀ ਨਾਲ ਸਭ ਦਾ ਦਿਲ ਜਿੱਤਿਆ ਹੈ । salman khan के लिए इमेज परिणाम

0 Comments
0

You may also like