Advertisment

ਮਾਂ ਨੇ ਸਕੂਲ ਭੇਜਣ ਦੀ ਬਜਾਏ ਅਦਾਕਾਰ ਸਾਰਿਕਾ ਤੇ ਪਾਈ ਪਰਿਵਾਰ ਪਾਲਣ ਦੀ ਜ਼ਿੰਮੇਵਾਰੀ, ਸਾਰੀ ਉਮਰ ਖਾਧਾ ਧੋਖਾ

author-image
By Rupinder Kaler
New Update
ਮਾਂ ਨੇ ਸਕੂਲ ਭੇਜਣ ਦੀ ਬਜਾਏ ਅਦਾਕਾਰ ਸਾਰਿਕਾ ਤੇ ਪਾਈ ਪਰਿਵਾਰ ਪਾਲਣ ਦੀ ਜ਼ਿੰਮੇਵਾਰੀ, ਸਾਰੀ ਉਮਰ ਖਾਧਾ ਧੋਖਾ
Advertisment
ਬਾਲੀਵੁੱਡ ਅਦਾਕਾਰਾ ਸਾਰਿਕਾ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਸਾਰਿਕਾ ਦਾ ਪੂਰਾ ਨਾਂਅ ਸਾਰਿਕਾ ਠਾਕੁਰ ਹੈ । ਸਾਰਿਕਾ ਹੁਣ ਤੱਕ ਦੀ ਸਭ ਤੋਂ ਸਫ਼ਲ ਚਾਈਲਡ ਆਰਟਿਸਟ ਰਹੀ ਹੈ । ਪਰ ਸਾਰਿਕਾ ਦਾ ਬਚਪਨ ਸਹੀ ਨਹੀਂ ਬੀਤਿਆ । ਸਾਰਿਕਾ ਦੇ ਪਿਤਾ ਤੋਂ ਵੱਖ ਹੋਈ ਉਸ ਦੀ ਮਾਂ ਪੈਸਿਆਂ ਲਈ ਸਾਰਿਕਾ ਤੋਂ ਫ਼ਿਲਮਾਂ ਵਿੱਚ ਕੰਮ ਕਰਵਾਉਂਦੀ ਸੀ । ਉਸ ਦੀ ਮਾਂ ਦਾ ਵਰਤਾਉ ਬਹੁਤ ਖ਼ਰਾਬ ਸੀ । ਇੱਕ ਵਾਰ ਸਾਰਿਕਾ ਨੇ ਕੰਮ ਤੋਂ ਮਿਲੇ 1500 ਰੁਪਏ ਨਾਲ ਕਿਤਾਬਾਂ ਖਰੀਦ ਲਈਆਂ ਤਾਂ ਮਾਂ ਨੇ ਸਾਰਿਕਾ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਸੀ । publive-image ਹੋਰ ਪੜ੍ਹੋ :
Advertisment
ਜਦੋਂ ਮੀਕਾ ਸਿੰਘ ਤੇ ਰਾਖੀ ਸਾਵੰਤ ਹੋਏ ਆਹਮੋ ਸਾਹਮਣੇ, ਵੀਡੀਓ ਹੋ ਗਿਆ ਵਾਇਰਲ publive-image ਸਾਰਿਕਾ ਦੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੇ ਉਰਾਅ ਚੜਾਅ ਆਏ ਕਿ ਉਹ ਆਪਣੇ ਨਾਮ ਨਾਲ ਨਾਂ ਤਾਂ ਆਪਣਾ ਸਰ ਨੇਮ ਜੋੜ ਸਕੀ ਤੇ ਨਾ ਹੀ ਆਪਣੇ ਪਤੀ ਕਮਲ ਹਸਨ ਦਾ । ਸਾਰਿਕਾ ਦੀ ਮਾਂ ਨੇ ਸਾਰਿਕਾ ਦੇ ਬਚਪਨ ਦੀ ਕਮਾਈ ਨਾਲ ਮੁੰਬਈ ਵਰਗੇ ਸ਼ਹਿਰ ਵਿੱਚ 5 ਅਪਾਰਟਮੈਂਟ ਖਰੀਦੇ ਸਨ, ਜਦੋਂ ਸਾਰਿਕਾ ਨੂੰ ਇਹ ਪਤਾ ਲੱਗਿਆ ਕਿ ਇਹਨਾਂ ਵਿੱਚੋਂ ਇੱਕ ਵੀ ਅਪਾਰਟਮੈਂਟ ਉਸ ਦੇ ਨਾਂਅ ਨਹੀਂ ਤਾਂ ਸਾਰਿਕਾ ਨੇ ਆਪਣੀ ਮਾਂ ਤੋਂ ਦੁਖੀ ਹੋਕੇ ਘਰ ਛੱਡ ਦਿੱਤਾ ਸੀ । ਮਾਂ ਦਾ ਘਰ ਛੱਡ ਕੇ ਸਾਰਿਕਾ ਖੁਦ ਹੀ ਫ਼ਿਲਮੀ ਦੁਨੀਆ ਵਿੱਚ ਸੰਘਰਸ਼ ਕਰਨ ਲੱਗ ਗਈ । publive-image ਇਸੇ ਦੌਰਾਨ ਉਹਨਾਂ ਦੀ ਜ਼ਿੰਦਗੀ ਵਿੱਚ ਕਮਲ ਹਸਨ ਦੀ ਐਂਟਰੀ ਹੁੰਦੀ ਹੈ ਤੇ ਉਹ ਬਿਨਾਂ ਕੁਝ ਸੋਚੇ ਸਮਝੇ ਉਹਨਾਂ ਦੇ ਨਾਲ ਰਹਿਣ ਲੱਗ ਜਾਂਦੇ ਹਨ । ਇਸ ਤੋਂ ਬਾਅਦ ਉਹਨਾਂ ਨੇ ਫ਼ਿਲਮਾਂ ਕਰਨੀਆਂ ਬੰਦ ਕਰ ਦਿੱਤੀਆਂ ਸਨ ਤੇ ਉਹ ਸਭ ਕੁਝ ਛੱਡਕੇ ਚੇਨੱਈ ਚਲੀ ਗਈ । ਜਦੋਂ ਕਿ ਉਹਨਾਂ ਦਾ ਕਰੀਅਰ ਤੇਜੀ ਨਾਲ ਅੱਗੇ ਵੱਧ ਰਿਹਾ ਸੀ । ਇਸੇ ਦੌਰਾਨ ਕਮਲ ਹਸਨ ਦਾ ਆਪਣੀ ਪਹਿਲੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ । ਕਮਲ ਬਿਲਕੁਲ ਕੰਗਾਲ ਹੋ ਚੁੱਕੇ ਸਨ । ਅਜਿਹੇ ਵਿੱਚ ਉਹ ਸਾਰਿਕਾ ਨਾਲ ਵਿਆਹ ਨਹੀਂ ਸਨ ਕਰ ਸਕਦੇ ਜਿਸ ਕਰਕੇ ਸਾਰਿਕਾ ਕਮਲ ਨਾਲ ਲਿਵ-ਇਨ ਵਿੱਚ ਰਹਿਣ ਲੱਗੀ । publive-image ਸਾਰਿਕਾ ਜਦੋਂ ਬਿਨਾਂ ਵਿਆਹੇ ਮਾਂ ਬਣੀ ਤਾਂ ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ । ਕਮਲ ਤੇ ਸਾਰਿਕਾ ਦਾ ਇਹ ਰਿਸ਼ਤਾ ਜ਼ਿਆਦਾ ਚਿਰ ਨਹੀਂ ਚੱਲ ਸਕਿਆ ਕਿਉਂਕਿ ਕਮਲ ਸਾਰਿਕਾ ਦੀ ਕਿਸੇ ਸਹੇਲੀ ਦੇ ਪਿਆਰ ਵਿੱਚ ਪੈ ਗਏ ਸਨ । ਜਦੋਂ ਸਾਰਿਕਾ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਫਲੈਟ ਦੀ ਬਾਲਕਨੀ ਵਿੱਚੋਂ ਛਲਾਂਗ ਲਗਾ ਦਿੱਤੀ ਜਿਸ ਵਜ੍ਹਾ ਕਰਕੇ ਸਾਰਿਕਾ 3 ਮਹੀਨੇ ਹਸਪਤਾਲ ਵਿੱਚ ਰਹੀ । ਸਾਰਿਕਾ ਆਪਣੀਆਂ ਦੋ ਬੇਟੀਆਂ ਨਾਲ ਕਮਲ ਹਸਨ ਤੋਂ ਵੱਖ ਰਹਿਣ ਲੱਗ ਗਈ ਤੇ ਉਹਨਾਂ ਨੇ ਕਮਲ ਤੋਂ 2004 ਵਿੱਚ ਤਲਾਕ ਲੈ ਲਿਆ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment