ਜਿਸ ਅਦਾਕਾਰ ਨੇ ਆਯੁਸ਼ਮਾਨ ਖੁਰਾਣਾ ਨਾਲ ਦਿੱਤੀਆਂ ਕਈ ਹਿੱਟ ਫ਼ਿਲਮਾਂ, ਉਹ ਕਲਾਕਾਰ ਫਲ-ਸਬਜ਼ੀਆਂ ਵੇਚਣ ਲਈ ਹੋਇਆ ਮਜ਼ਬੂਰ

Written by  Rupinder Kaler   |  May 19th 2020 10:53 AM  |  Updated: May 19th 2020 10:53 AM

ਜਿਸ ਅਦਾਕਾਰ ਨੇ ਆਯੁਸ਼ਮਾਨ ਖੁਰਾਣਾ ਨਾਲ ਦਿੱਤੀਆਂ ਕਈ ਹਿੱਟ ਫ਼ਿਲਮਾਂ, ਉਹ ਕਲਾਕਾਰ ਫਲ-ਸਬਜ਼ੀਆਂ ਵੇਚਣ ਲਈ ਹੋਇਆ ਮਜ਼ਬੂਰ

ਕੋਰੋਨਾ ਵਾਇਰਸ ਨੂੰ ਰੋਕਣ ਲਈ ਦੇਸ਼ ਭਰ ਵਿੱਚ ਲਾਕਡਾਊਨ ਹੈ । ਅਜਿਹੇ ਹਲਾਤਾਂ ਵਿੱਚ ਫ਼ਿਲਮਾਂ ਦੀ ਸ਼ੂਟਿੰਗ ਵੀ ਰੁਕੀ ਹੋਈ ਹੈ । ਇਸ ਦਾ ਅਸਰ ਹੁਣ ਕਲਾਕਾਰਾਂ ਤੇ ਵੀ ਦਿਖਾਈ ਦੇਣ ਲੱਗਾ ਹੈ, ਖ਼ਾਸ ਕਰਕੇ ਉਹਨਾਂ ਕਲਾਕਾਰਾਂ ’ਤੇ ਜਿਹੜੇ ਫ਼ਿਲਮਾਂ ਵਿੱਚ ਛੋਟੇ ਰੋਲ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ । ਇਸ ਤਰ੍ਹਾਂ ਦੇ ਹੀ ਇੱਕ ਅਦਾਕਾਰ ਸੋਲੰਕੀ ਦਿਵਾਕਰ ਹਨ ਜਿਹੜੇ ਕਿ ਆਰਥਿਕ ਸੰਕਟ ਨਾਲ ਜੂਝ ਰਹੇ ਹਨ ।

ਸੋਲੰਕੀ ਦਿਵਾਕਰ ਜਿਨ੍ਹਾਂ ਨੇ ਡਰੀਮ ਗਰਲ ਤੇ ਤਿਤਲੀ ਵਰਗੀਆਂ ਫ਼ਿਲਮਾਂ ਵਿੱਚ ਕੰਮ ਕੀਤਾ ਉਹ ਹੁਣ ਫਲ ਸਬਜ਼ੀ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੇ ਹਨ । ਸੋਲੰਕੀ ਦੋ ਬੱਚਿਆਂ ਦੇ ਬਾਪ ਹਨ । ਸੋਲੰਕੀ ਦਾ ਮੰਨਣਾ ਹੈ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ, ਉਹ ਇਸ ਕੰਮ ਨੂੰ ਕਰਕੇ ਖੁਸ਼ ਹਨ ।

https://www.instagram.com/p/B3ZZx_cAR7u/

ਉਹਨਾਂ ਨੇ ਕਿਹਾ ਕਿ ਮੈਨੂੰ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਦਾ ਖਿਆਲ ਹੈ । ਮੈਂ ਹੱਥ ਤੇ ਹੱਥ ਧਰਕੇ ਨਹੀਂ ਬੈਠ ਸਕਦਾ । ਮੈਂ ਮਕਾਨ ਦਾ ਕਿਰਾਇਆ ਦੇਣਾ ਹੈ, ਇਸੇ ਕਰਕੇ ਮੈਂ ਫਲ ਵੇਚਣੇ ਸ਼ੁਰੂ ਕੀਤੇ । ਸੋਲੰਕੀ ਦਿਵਾਕਰ ਦਾ ਕਹਿਣਾ ਹੈ ਕਿ ਜੇਕਰ ਲਾਕਡਾਊਨ ਨਾ ਹੁੰਦਾ ਤਾਂ ਮੈਂ ਮੁੰਬਈ ਵਿੱਚ ਛੋਟੇ ਮੋਟੇ ਰੋਲ ਕਰਕੇ ਆਪਣਾ ਕੰਮ ਚਲਾਉਂਦਾ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network