Advertisment

ਅਦਾਕਾਰ ਸੋਨੂੰ ਸੂਦ ਨੇ ਨਿਸ਼ਾਨੇਬਾਜ਼ ਨੂੰ ਖਰੀਦ ਕੇ ਦਿੱਤੀ ਵਿਦੇਸ਼ੀ ਰਾਈਫਲ, ਖਿਡਾਰਨ ਨੇ ਕੀਤਾ ਧੰਨਵਾਦ

author-image
By Rupinder Kaler
New Update
ਅਦਾਕਾਰ ਸੋਨੂੰ ਸੂਦ ਨੇ ਨਿਸ਼ਾਨੇਬਾਜ਼ ਨੂੰ ਖਰੀਦ ਕੇ ਦਿੱਤੀ ਵਿਦੇਸ਼ੀ ਰਾਈਫਲ, ਖਿਡਾਰਨ ਨੇ ਕੀਤਾ ਧੰਨਵਾਦ
Advertisment
ਅਦਾਕਾਰ ਸੋਨੂੰ ਸੂਦ ਨੇ ਹਾਲ ਹੀ ਵਿੱਚ ਝਾਰਖੰਡ ਦੀ ਰਹਿਣ ਵਾਲੀ ਖਿਡਾਰਨ ਦੀ ਮਦਦ ਕੀਤੀ ਹੈ । ਇਹ ਖਿਡਾਰਨ ਨਿਸ਼ਾਨੇਬਾਜ਼ ਹੈ ਜਿਸ ਨੂੰ
Advertisment
ਸੋਨੂੰ ਸੂਦ ਨੇ ਵਿਦੇਸ਼ੀ ਰਾਈਫਲ ਦਿਵਾਈ ਹੈ ।ਇਸ ਤੋਂ ਪਹਿਲਾਂ ਨਿਸ਼ਾਨੇਬਾਜ਼ ਕੋਨਿਕਾ ਨੇ ਇੱਕ ਟਵੀਟ ਕਰਕੇ ਸੋਨੂੰ ਸੂਦ ਨੂੰ ਮਦਦ ਦੀ ਅਪੀਲ ਕੀਤੀ ਸੀ, ਜਿਸ ਦੇ ਜਵਾਬ ਵਿੱਚ ਸੋਨੂੰ ਨੇ ਭਰੋਸਾ ਦਿੱਤਾ ਸੀ ਕਿ ਉਸਨੂੰ ਜਲਦੀ ਹੀ ਇੱਕ ਰਾਈਫਲ ਮਿਲ ਜਾਵੇਗੀ। publive-image ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਨੇ #BatBalance ‘ਚ ਪਤੀ ਵਿਰਾਟ ਕੋਹਲੀ ਨੂੰ ਦਿੱਤੀ ਟੱਕਰ, ਵੀਡੀਓ ਸੋਸ਼ਲ ਮੀਡੀਆ ਉੱਤੇ ਹੋਈ ਵਾਇਰਲ publive-image ਹੁਣ ਜਦੋਂ ਰਾਈਫਲ ਕੋਨਿਕਾ ਕੋਲ ਪਹੁੰਚੀ ਤਾਂ ਉਸਨੇ ਸੋਨੂੰ ਸੂਦ ਦਾ ਧੰਨਵਾਦ ਕਰਨ ਲਈ ਟਵੀਟ ਕੀਤਾ। ਸੋਨੂੰ ਸੂਦ ਨੂੰ ਟਵਿੱਟਰ ‘ਤੇ ਟੈਗ ਕਰਦੇ ਹੋਏ ਕੋਨਿਕਾ ਨੇ ਲਿਖਿਆ,’ ਸਰ, ਮੇਰੀ ਬੰਦੂਕ ਆ ਗਈ ਹੈ। ਮੇਰੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ ਅਤੇ ਸਾਰਾ ਪਿੰਡ ਤੁਹਾਨੂੰ ਅਸ਼ੀਰਵਾਦ ਦੇ ਰਿਹਾ ਹੈ। publive-image ਇਸ ਦੇ ਜਵਾਬ ਵਿਚ ਸੋਨੂੰ ਸੂਦ ਨੇ ਲਿਖਿਆ, ‘ਓਲੰਪਿਕ ਵਿਚ ਭਾਰਤ ਦਾ ਸੋਨ ਤਗਮਾ ਨਿਸ਼ਚਤ ਹੈ। ਬੱਸ ਹਰ ਕਿਸੇ ਦੀਆਂ ਦੁਆਵਾਂ ਦੀ ਜ਼ਰੂਰਤ ਹੈ।” ਸੋਨੂੰ-ਸੂਦ ਦੇ ਕੰਮ ਨੂੰ ਲੋਕ ਸੋਸ਼ਲ ਮੀਡੀਆ ‘ਤੇ ਪਸੰਦ ਕਰ ਰਹੇ ਹਨ। ਇਹੀ ਕਾਰਨ ਹੈ ਕਿ ਬਹੁਤ ਸਾਰੇ ਪ੍ਰਸ਼ੰਸਕ ਇਸ ਪੋਸਟ ‘ਤੇ ਆਪਣੀ ਫੀਡਬੈਕ ਦੇ ਰਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment