ਅਦਾਕਾਰ ਸੋਨੂੰ ਸੂਦ ਨੇ ਆਪਣੇ ਪ੍ਰਸ਼ੰਸਕ ਦੀ ਤਸਵੀਰ ਕੀਤੀ ਸਾਂਝੀ

written by Rupinder Kaler | June 11, 2021

ਸੋਨੂੰ ਨੇ ਆਪਣੇ ਇੱਕ ਫੈਨ ਨਾਲ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸੋਨੂੰ ਨੇ ਕਿਹਾ ਕਿ ਉਹਨਾਂ ਨੂੰ ਉਸ ਲੜਕੇ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਹੈ । ਸੋਨੂੰ ਨੇ ਲਿਖਿਆ ਕਿ “ਵੈਂਕਟੇਸ਼, ਮੇਰੇ ਨਾਲ ਮੁਲਾਕਾਤ ਕਰਨ ਲਈ ਹੈਦਰਾਬਾਦ ਤੋਂ ਮੁੰਬਈ ਸਾਰੇ ਰਸਤੇ ਨੰਗੇ ਪੈਰਾਂ ਨਾਲ ਚੱਲਿਆ, ਭਾਵੇਂ ਮੈਂ ਉਸ ਲਈ ਕਿਸੇ ਕਿਸਮ ਦੀ ਆਵਾਜਾਈ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ।

Pic Courtesy: Instagram
ਹੋਰ ਪੜ੍ਹੋ : ਰਾਖੀ ਸਾਵੰਤ ਨੇ ਬਾਰਿਸ਼ ਵਿੱਚ ਕੀਤਾ ‘ਟਿੱਪ ਟਿੱਪ ਬਰਸਾ ਪਾਣੀ’ ਗਾਣੇ ’ਤੇ ਡਾਂਸ
Pic Courtesy: Instagram
ਉਹ ਸੱਚਮੁੱਚ ਪ੍ਰੇਰਣਾਦਾਇਕ ਹੈ ਅਤੇ ਉਸਨੇ ਮੈਨੂੰ ਬਹੁਤ ਨਿਮਰ ਬਣਾਇਆ ਹੈ। ਮੈਂ ਹਾਲਾਂਕਿ, ਕਿਸੇ ਨੂੰ ਵੀ ਅਜਿਹਾ ਕਰਨ ਵਿੱਚ ਮੁਸ਼ਕਲ ਲੈਣ ਲਈ ਉਤਸ਼ਾਹਤ ਨਹੀਂ ਕਰਨਾ ਚਾਹੁੰਦਾ’। ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨੂੰ ਸੂਦ ਦਾ ਫੈਨ ਵੈਂਕਟੇਸ਼ ਹੈਦਰਾਬਾਦ ਤੋਂ ਮੁੰਬਈ ਤੱਕ ਨੰਗੇ ਪੈਰੀਂ ਚੱਲ ਕੇ ਆਇਆ ਹੈ ।
sonu sood Pic Courtesy: Instagram
ਸੋਨੂੰ ਸੂਦ ਵੱਲੋਂ ਉਸ ਲੜਕੇ ਲਈ ਆਵਾਜਾਈ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਪਰ ਛੋਟੇ ਲੜਕੇ ਨੇ ਉਸ ਨੂੰ ਮਿਲਣ ਲਈ 700 ਕਿਲੋਮੀਟਰ ਪੈਦਲ ਸਫਰ ਤੈਅ ਕਰਨ ਦਾ ਫੈਸਲਾ ਲਿਆ ਸੀ ।

0 Comments
0

You may also like