ਚਮੋਲੀ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੀਆਂ ਚਾਰ ਧੀਆਂ ਨੂੰ ਗੋਦ ਲੈਣਗੇ ਅਦਾਕਾਰ ਸੋਨੂੰ ਸੂਦ !

written by Rupinder Kaler | February 20, 2021

ਉਤਰਾਖੰਡ ਦੇ ਚਮੋਲੀ ਵਿਚ ਵਾਪਰੇ ਹਾਦਸੇ ਵਿੱਚ ਕਈ ਲੋਕਾਂ ਦੇ ਘਰ ਤਬਾਹ ਹੋ ਗਏ ਹਨ । ਇਸ ਸਭ ਦੇ ਚਲਦੇ ਇੱਕ ਪਰਿਵਾਰ ਦੀਆਂ 4 ਬੱਚਿਆਂ ਦੇ ਪਿਤਾ ਦੀ ਵੀ ਮੌਤ ਹੋ ਗਈ। ਇਹਨਾਂ ਬੱਚੀਆਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠਣ ਤੋਂ ਬਾਅਦ ਸੋਨੂੰ ਸੂਦ ਨੇ ਇਹਨਾਂ ਬੱਚੀਆਂ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਹੈ।

 ਫੋਟੋ ਸੋਨੂੰ ਸੂਦ ਦੇ ਇੰਸਟਾਗ੍ਰਾਮ ਤੋਂ ਫੋਟੋ ਸੋਨੂੰ ਸੂਦ ਦੇ ਇੰਸਟਾਗ੍ਰਾਮ ਤੋਂ
ਹੋਰ ਪੜ੍ਹੋ : ਦਿਲਜੀਤ ਦੋਸਾਂਝ ਦੀ ਨਵੀਂ ਫ਼ਿਲਮ ‘ਹੌਂਸਲਾ ਰੱਖ’ ਦੀ ਸ਼ੂਟਿੰਗ ਹੋਈ ਸ਼ੁਰੂ, ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਜਾਣਕਾਰੀ ਜੋਵਨ ਢਿੱਲੋਂ ਅਤੇ ਗੁਰਲੇਜ਼ ਅਖਤਰ ਦੇ ਨਵੇਂ ਗੀਤ ਦੇ ਹਰ ਪਾਸੇ ਚਰਚੇ, ਵੇਖੋ ਵੀਡੀਓ
ਫੋਟੋ ਸੋਨੂੰ ਸੂਦ ਦੇ ਇੰਸਟਾਗ੍ਰਾਮ ਤੋਂ
ਬੱਚੀਆਂ ਦੇ ਪਿਤਾ ਆਲਮ ਸਿੰਘ ਵਿਸ਼ਣੁਗਾਡ ਬਿਜਲੀ ਪ੍ਰਾਜੈਕਟ ਨਾਲ ਜੁੜੀ ਇਕ ਕੰਪਨੀ ਵਿਚ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰ ਰਹੇ ਸਨ, ਤ੍ਰਾਸਦੀ ਮੌਕੇ ਸੁਰੰਗ ਦੇ ਅੰਦਰ ਹੀ ਸਨ। ਉਸ ਤੋਂ ਬਾਅਦ ਉਹ ਵਾਪਸ ਨਹੀਂ ਪਰਤੇ। ਤ੍ਰਾਸਦੀ ਦੇ ਅੱਠ ਦਿਨ ਬਾਅਦ ਪਰਿਵਾਰ ਨੂੰ ਉਹਨਾਂ ਦੀ ਲਾਸ਼ ਮਲਬੇ ਹੇਠ ਮਿਲੀ। ਆਲਮ ਸਿੰਘ ਦੀ ਮੌਤ ਤੋਂ ਬਾਅਦ ਸੋਨੂੰ ਸੂਦ ਨੇ ਇਹਨਾਂ ਬੱਚੀਆਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ। ਸੋਨੂੰ ਸੂਦ ਨੇ ਸੋਸ਼ਲ ਮੀਡੀਆ ‘ਤੇ ਟਵੀਟ ਕਰਦਿਆਂ ਲਿਖਿਆ ਕਿ ਹੁਣ ਤੋਂ ਇਹ ਪਰਿਵਾਰ ਮੇਰਾ ਹੈ।

0 Comments
0

You may also like