ਅਦਾਕਾਰ ਸੋਨੂੰ ਸੂਦ ਦੇ ਪੋਸਟਰ ਨੁੰ ਦੁੱਧ ਨਾਲ ਨਹਾਇਆ ਗਿਆ

written by Shaminder | May 21, 2021

ਅਦਾਕਾਰ ਸੋਨੂੰ ਸੂਦ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਲਈ ਮਸੀਹਾ ਬਣ ਕੇ ਆਏ ਹਨ । ਉਹ ਲੋਕਾਂ ਦੀ ਵੱਡੇ ਪੱਧਰ ‘ਤੇ ਸੇਵਾ ਕਰਦੇ ਆ ਰਹੇ ਹਨ । ਲਾਕਡਾਊਨ ਦੌਰਾਨ ਬੀਤੇ ਸਾਲ ਜਿੱਥੇ ਗਰੀਬ ਅਤੇ ਜ਼ਰੂਰਤਮੰਦ ਮਜ਼ਦੂਰਾਂ ਨੂੰ ਉਨ੍ਹਾਂ ਘਰੋਂ ਘਰੀਂ ਪਹੁੰਚਾਇਆ ਸੀ, ਉੱਥੇ ਹੀ ਹੁਣ ਉਹ ਕੋਰੋਨਾ ਕਾਰਨ ਆਕਸੀਜ਼ਨ ਦੀ ਕਮੀ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਮਦਦ ਲਈ ਆਕਸੀਜਨ ਮੁੱਹਈਆ ਕਰਵਾ ਰਹੇ ਹਨ ।

sonu sood Image From Sonu Sood's instagram
ਹੋਰ ਪੜ੍ਹੋ : ਅਦਾਕਾਰ ਅਨਿਰੁਧ ਦਵੇ ਦੀ ਸਿਹਤ ‘ਚ ਹੋਇਆ ਸੁਧਾਰ, ਅਦਾਕਾਰ ਨੇ ਸਾਂਝੀ ਕੀਤੀ ਪੋਸਟ 
Image From Sonu Sood's instagram
ਲੋਕ ਵੀ ਉਨ੍ਹਾਂ ਦੀ ਪੂਜਾ ਕਰ ਰਹੇ ਹਨ ।ਸੋਸ਼ਲ ਮੀਡੀਆ ‘ਤੇ ਸੋਨੂੰ ਸੂਦ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਸੋਨੂੰ ਦੇ ਪੋਸਟਰ ਨੂੰ ਲੋਕ ਦੁੱਧ ਦੇ ਨਾਲ ਨਹਾਉਂਦੇ ਦਿਖਾਈ ਦੇ ਰਹੇ ਹਨ ।
sonu sood Image From Sonu Sood's instagram
ਸੋਨੂੰ ਦਾ ਇਹ ਵੀਡੀਓ ਟਵਿੱਟਰ ‘ਤੇ ਟ੍ਰੈਂਡ ਕਰ ਰਿਹਾ ਹੈ।ਸੋਨੂੰ ਸੂਦ ਨੇ ਵੀਡੀਓ ਨੂੰ ਰੀਟਵੀਟ ਕਰਦੇ ਹੋਏ ਲਿਖਿਆ ਕਿ ਇਹ ਉਨ੍ਹਾਂ ਲਈ ਸਨਮਾਨਜਨਕ ਹੈ’। ਇਸ ਪ੍ਰੋਗਰਾਮ ਨੂੰ ਪੁਲੀ ਸ਼੍ਰੀਕਾਂਤ ਨੇ ਆਯੋਜਿਤ ਕੀਤਾ ਸੀ ਜਿਸ ਦੇ ਜ਼ਰੀਏ ਉਹ ਦੱਸਣਾ ਚਾਹੁੰਦੇ ਸਨ ਕਿ ਉਹ ਦੱਸਣਾ ਚਾਹੁੰਦੇ ਸਨ ਕਿ ਸੋਨੂੰ ਕਿਸੇ ਭਗਵਾਨ ਤੋਂ ਘੱਟ ਨਹੀਂ ਹਨ ।  

0 Comments
0

You may also like