ਅਦਾਕਾਰ ਸੰਨੀ ਦਿਓਲ ਨੇ ਭਰਿਆ ਨਾਮਜ਼ਦਗੀ ਪੱਤਰ,ਸਿਰ 'ਤੇ ਦਸਤਾਰ ਸਜਾ ਪਹੁੰਚੇ ਪਰਚਾ ਭਰਨ

Written by  Shaminder   |  April 29th 2019 04:08 PM  |  Updated: April 29th 2019 04:08 PM

ਅਦਾਕਾਰ ਸੰਨੀ ਦਿਓਲ ਨੇ ਭਰਿਆ ਨਾਮਜ਼ਦਗੀ ਪੱਤਰ,ਸਿਰ 'ਤੇ ਦਸਤਾਰ ਸਜਾ ਪਹੁੰਚੇ ਪਰਚਾ ਭਰਨ

ਸੰਨੀ ਦਿਓਲ ਆਪਣੀ ਕਿਸਮਤ ਹੁਣ ਰਾਜਨੀਤੀ 'ਚ ਆਜ਼ਮਾ ਰਹੇ ਨੇ । ਉਨ੍ਹਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਨੇ । ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਭਰਾ ਬੌਬੀ ਦਿਓਲ ਵੀ ਮੌਜੂਦ ਸਨ ।ਇਸ ਮੌਕੇ ਸੰਨੀ ਦਿਓਲ ਪੂਰੇ ਸਿੱਖੀ ਸਰੂਪ 'ਚ ਨਜ਼ਰ ਆਏ । ਉਨ੍ਹਾਂ ਨੇ ਆਪਣੇ ਸਿਰ 'ਤੇ ਦਸਤਾਰ ਸਜਾਈ ਹੋਈ ਸੀ ਇਸ ਤੋਂ ਪਹਿਲਾਂ ਉਨ੍ਹਾਂ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ, ਦੁਰਗਿਆਨਾ ਮੰਦਰ ਤੇ ਭਗਵਾਨ ਵਾਲਮੀਕ ਮੰਦਰ ਮੱਥਾ ਟੇਕਿਆ।

sunny deol nomination के लिए इमेज परिणाम

ਇਸ ਮੌਕੇ ਸਵਰਨ ਸਲਾਰੀਆ ਨੇ ਕਿਹਾ ਕਿ ਅਮਿਤ ਸ਼ਾਹ ਨੂੰ ਮਿਲ ਕੇ ਸਾਰੀ ਨਾਰਾਜ਼ਗੀ ਦੂਰ ਹੋ ਗਈ ਹੈ। ਹੁਣ ਉਹ ਸਾਰੇ  ਦਿਓਲ ਦੀ ਜਿੱਤ ਲਈ ਕੰਮ ਕਰਨਗੇ। ਦੱਸ ਦੇਈਏ ਇਸ ਤੋਂ ਪਹਿਲਾਂ ਸੰਨੀ ਨੇ ਕੈਪਟਨ ਅਭਿਮੰਨਿਊ ਨਾਲ ਵੀ ਮੁਲਾਕਾਤ ਕੀਤੀ। ਪਹਿਲਾਂ ਉਨ੍ਹਾਂ ਦਾ ਡੇਰਾ ਬਾਬਾ ਨਾਨਕ ਜਾਣ ਦਾ ਵੀ ਪ੍ਰੋਗਰਾਮ ਸੀ ਪਰ ਜਾ ਨਹੀਂ ਸਕੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network