ਸੰਨੀ ਦਿਓਲ ਆਪਣੇ ਪੁੱਤਰ ਕਰਣ ਦਿਓਲ ਨੂੰ ਇਨ੍ਹਾਂ ਫ਼ਿਲਮਾਂ 'ਚ ਕਦੇ ਨਹੀਂ ਵੇਖਣਾ ਚਾਹੁੰਦੇ

Written by  Shaminder   |  September 11th 2019 12:42 PM  |  Updated: September 11th 2019 12:42 PM

ਸੰਨੀ ਦਿਓਲ ਆਪਣੇ ਪੁੱਤਰ ਕਰਣ ਦਿਓਲ ਨੂੰ ਇਨ੍ਹਾਂ ਫ਼ਿਲਮਾਂ 'ਚ ਕਦੇ ਨਹੀਂ ਵੇਖਣਾ ਚਾਹੁੰਦੇ

ਸੰਨੀ ਦਿਓਲ ਨੇ ਆਪਣੇ ਪੁੱਤਰ ਕਰਣ ਦਿਓਲ ਦੇ ਫ਼ਿਲਮ ਕਰੀਅਰ ਨੂੰ ਲੈ ਕੇ ਬੇਹੱਦ ਸੰਜੀਦਾ ਹਨ । ਉਹ ਆਪਣੇ ਪੁੱਤਰ ਨੂੰ ਫ਼ਿਲਮਾਂ 'ਚ ਅਦਾਕਾਰੀ ਨੂੰ ਲੈ ਕੇ ਤਾਂ ਦਿਸ਼ਾ ਨਿਰਦੇਸ਼ ਦਿੰਦੇ ਹੀ ਰਹਿੰਦੇ ਹਨ । ਇਸ ਦੇ ਨਾਲ ਹੀ ਕਰਣ ਕਿਸ ਤਰ੍ਹਾਂ ਦੀਆਂ ਫ਼ਿਲਮਾਂ ਕਰਨਗੇ ਇਸ ਬਾਰੇ ਵੀ ਸੰਨੀ ਦਿਓਲ ਨੇ ਖੁਲਾਸਾ ਕੀਤਾ ਹੈ । ਮੀਡੀਆ ਰਿਪੋਰਟਸ ਮੁਤਾਬਿਕ ਸੰਨੀ ਦਿਓਲ ਆਪਣੇ ਪੁੱਤਰ ਕਰਣ ਦਿਓਲ ਨੂੰ ਫ਼ਿਲਮਾਂ ਦੇ ਰੀਮੇਕ 'ਚ ਨਹੀਂ ਵੇਖਣਾ ਚਾਹੁੰਦੇ ।

ਹੋਰ ਵੇਖੋ  :ਨੱਚਣ ਦੇ ਮਾਮਲੇ ‘ਚ ਕਰਣ ਦਿਓਲ ਨੇ ਦਾਦੇ ਧਰਮਿੰਦਰ ਤੇ ਪਿਤਾ ਸੰਨੀ ਦਿਓਲ ਤੋਂ ਅੱਗੇ, ‘ਪਲ ਪਲ ਦਿਲ ਕੇ ਪਾਸ’ ਦਾ ਪਾਰਟੀ ਸੌਂਗ ਹੋਇਆ ਰਿਲੀਜ਼

https://www.instagram.com/p/B18poOWpKy3/

"ਸੰਨੀ ਦਿਓਲ ਦਾ ਮੰਨਣਾ ਹੈ ਕਿ ਪਹਿਲਾਂ ਦਾ ਸਮਾਂ ਕੁਝ ਹੋਰ ਸੀ ਅਤੇ ਹੁਣ ਦਾ ਸਮਾਂ ਕੁਝ ਹੋਰ ਤਰ੍ਹਾਂ ਦਾ ਹੈ । ਅੱਜ ਵੀ ਮੇਰੇ ਵੱਲੋਂ ਨਿਭਾਏ ਗਏ ਕਿਰਦਾਰਾਂ ਲਈ ਲੋਕ ਮੈਨੂੰ ਜਾਣਦੇ ਹਨ । ਜੇ ਤੁਸੀਂ ਉਹੀ ਚੀਜ਼ਾਂ ਕਿਸੇ ਹੋਰ ਐਕਟਰ ਦੇ ਨਾਲ ਕਰਦੇ ਹੋ ਤਾਂ ਜਸਟੀਫਾਈ ਕਰਨਾ ਅਸਾਨ ਨਹੀਂ ਹੁੰਦਾ" ।

https://www.instagram.com/p/B2OjDKtJW66/

ਦੱਸ ਦਈਏ ਕਿ ਸੰਨੀ ਦਿਓਲ ਦੇ ਪੁੱਤਰ ਕਰਣ ਦਿਓਲ ਪਲ-ਪਲ ਦਿਲ ਕੇ ਪਾਸ ਦੇ ਰਾਹੀਂ ਆਪਣਾ ਡੈਬਿਊ ਕਰ ਰਹੇ ਹਨ । ਇਸ ਫ਼ਿਲਮ ਨੂੰ ਸੰਨੀ ਦਿਓਲ ਨੇ ਹੀ ਡਾਇਰੈਕਟ ਕੀਤਾ ਹੈ । ਇਹ ਫ਼ਿਲਮ 20 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

https://www.instagram.com/p/B2BVJEiJ3f3/

ਦੱਸ ਦਈਏ ਕਿ ਇਸ ਫ਼ਿਲਮ 'ਚ ਕਰਣ ਦਿਓਲ ਦੇ ਨਾਲ ਸਹਿਰ ਬਾਂਬਾ ਨਜ਼ਰ ਆਉਣਗੇ ਅਤੇ ਇਹ ਫ਼ਿਲਮ ਰੋਮਾਂਟਿਕ ਫ਼ਿਲਮ ਹੋਵੇਗੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network