ਅਦਾਕਾਰ ਵਿਕ੍ਰਾਂਤ ਮੈਸੀ ਸ਼ੀਤਲ ਠਾਕੁਰ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇ, ਤਸਵੀਰਾਂ ਵਾਇਰਲ

written by Shaminder | February 19, 2022

ਅਦਾਕਾਰ ਵਿਕਰਾਂਤ ਮੈਸੀ (Vikrant Massey) ਵਿਆਹ (Wedding) ਦੇ ਬੰਧਨ ‘ਚ ਬੱਝ ਗਏ ਹਨ । ਉਨ੍ਹਾਂ ਨੇ ਆਪਣੀ ਗਰਲ ਫ੍ਰੈਂਡ ਸ਼ੀਤਲ ਠਾਕੁਰ ਦੇ ਨਾਲ ਸੱਤ ਫੇਰੇ ਲਏ ਹਨ । ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵੇਂ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ ।ਇਸ ਦੇ ਨਾਲ ਹੀ ਦੋਨਾਂ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਹਨ । ਦੋਵਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਵਧਾਈ ਦੇ ਰਹੇ ਹਨ ।ਵਿਕ੍ਰਾਂਤ ਮੈਸੀ ਨੇ ਆਪਣੇ ਵਿਆਹ ਦੀਆਂ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।

Vikrant Massey image From instagram

ਹੋਰ ਪੜ੍ਹੋ : ਅਫਸਾਨਾ ਖ਼ਾਨ ਦੀ ਮਹਿੰਦੀ ਸੈਰੇਮਨੀ ‘ਚ ਰਾਖੀ ਸਾਵੰਤ, ਨਿਸ਼ਾ ਬਾਨੋ, ਹਿਮਾਂਸ਼ੀ ਖੁਰਾਣਾ ਸਣੇ ਕਈ ਹਸਤੀਆਂ ਨੇ ਕੀਤੀ ਸ਼ਿਰਕਤ ਤਸਵੀਰਾਂ ਵਾਇਰਲ

ਜਿਨ੍ਹਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਸੱਤ ਸਾਲਾਂ ਦਾ ਇਹ ਸਫਰ ਅੱਜ ਤੋਂ ਸੱਤ ਜਨਮਾਂ ‘ਚ ਬਦਲ ਗਿਆ, ਇਸ ਸਫਰ ‘ਚ ਸਾਡਾ ਸਾਥ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਸ਼ੀਤਲ ਅਤੇ ਵਿਕ੍ਰਾਂਤ’। ਤਸਵੀਰਾਂ ‘ਚ ਵਿਕ੍ਰਾਂਤ ਨੇ ਸਫੇਦ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ ਜਦੋਂਕਿ ਸ਼ੀਤਲ ਰੈਡ ਕਲਰ ਦੇ ਲਹਿੰਗੇ ‘ਚ ਨਜ਼ਰ ਆਈ । ਇਸ ਤੋਂ ਪਹਿਲਾਂ ਦੋਨਾਂ ਦੀ ਹਲਦੀ ਸੈਰੇਮਨੀ ਦਾ ਵੀਡੀਓ ਵਾਇਰਲ ਹੋਇਆ ਸੀ ।

vikrant massey image From instagram

ਦੋਵੇਂ ਵਿਆਹ ਦੇ ਫੰਕਸ਼ਨਾ ਨੂੰ ਖੂਬ ਇਨਜੁਆਏ ਕਰਦੇ ਦਿਖਾਈ ਦਿੱਤੇ ਸਨ ।ਵਿਕ੍ਰਾਂਤ ਅਤੇ ਸ਼ੀਤਲ ਨੇ 14 ਫਰਵਰੀ ਨੂੰ ਰਜਿਸਟਰਡ ਮੈਰਿਜ ਕਰਵਾਈ ਸੀ । ਵਿਕ੍ਰਾਂਤ ਅਤੇ ਸ਼ੀਤਲ ਨੇ ਆਪਣੇ ਵਿਆਹ ਨੂੰ ਬਹੁਤ ਹੀ ਨਿੱਜੀ ਰੱਖਿਆ ਸੀ ਅਤੇ ਇਸ ਦੇ ਨਾਲ ਹੀ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਸੀ । ਦੋਵੇਂ ੨੦੧੫ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ । ੨੦੧੯ ‘ਚ ਦੋਵਾਂ ਨੇ ਮੰਗਣਾ ਕਰਵਾਇਆ ਸੀ । ਵਰਕ ਫਰੰਟ ਦੀ ਗੱਲ ਕਰੀਏ ਤਾਂ ਵਿਕ੍ਰਾਂਤ ਮੈਸੀ ‘ਲਵ ਹੌਸਟਲ’, ‘ਮੁੰਬਈਕਰ’ ਅਤੇ ‘ਯਾਰ ਜਿਗਰੀ’ ਫ਼ਿਲਮਾਂ ‘ਚ ਨਜ਼ਰ ਆਉਣ ਵਾਲੇ ਹਨ ।

 

View this post on Instagram

 

A post shared by Vikrant Massey (@vikrantmassey)

You may also like