ਦੁਬਈ ਵਿੱਚ ਬੁਰੇ ਫਸੇ ਅਦਾਕਾਰ ਵਿਵੇਕ ਓਬਰਾਏ, ਹਵਾਈ ਅੱਡੇ ’ਤੇ ਹੋਣਾ ਪਿਆ ਖੱਜਲ ਖੁਵਾਰ

written by Rupinder Kaler | January 15, 2021

ਏਨੀਂ ਦਿਨੀਂ ਵਿਵੇਕ ਓਬਰਾਏ ਯੂਨਾਈਟਿਡ ਅਰਬ ਅਮੀਰਾਤ 'ਚ ਹਨ । ਵਿਵੇਕ ਕੰਮ ਦੇ ਸਿਲਸਿਲੇ 'ਚ ਉੱਥੇ ਗਏ ਸਨ ਪਰ ਆਪਣਾ ਵੀਜ਼ਾ ਉਹ ਭਾਰਤ 'ਚ ਹੀ ਭੁੱਲ ਗਏ। ਇਸ ਸਭ ਦੇ ਚਲਦੇ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਉੱਥੇ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਡੀਓ 'ਚ ਵਿਵੇਕ ਕਹਿੰਦੇ ਹਨ। ਮੈਂ ਇੱਥੇ ਖੂਬਸੂਰਤ ਦੁਬਈ 'ਚ ਹੈ। ਮੈਂ ਇੱਥੇ ਕੁਝ ਕੰਮ ਨਾਲ ਆਇਆ ਹੈ। Birthday Special: Here Are Some Lesser Known Facts About Vivek Oberoi   ਹੋਰ ਪੜ੍ਹੋ : ਆਪਣੇ ਪ੍ਰਸ਼ੰਸਕ ਦੀ ਇਸ ਹਰਕਤ ਤੇ ਭੜਕੇ ਗਾਇਕ ਅਦਨਾਨ ਸਾਮੀ, ਲਤਾ ਮੰਗੇਸ਼ਕਰ ਨੂੰ ਲੈ ਕੇ ਕੀਤਾ ਸੀ ਇਸ ਤਰ੍ਹਾਂ ਦਾ ਕਮੈਂਟ ਹਰਫ ਚੀਮਾ ਲੈ ਕੇ ਆ ਰਹੇ ਨੇ ਨਵਾਂ ਕਿਸਾਨੀ ਗੀਤ ‘BORDER’, ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਪੋਸਟਰ ਪਰ ਅੱਜ ਮੇਰੇ ਨਾਲ ਇੱਥੇ ਕੁਝ ਮਜ਼ੇਦਾਰ ਘਟਨਾ ਹੋਈ, ਤਾਂ ਮੈਂ ਸੋਚਿਆ ਤੁਹਾਡੇ ਸਭ ਨਾਲ ਸਾਂਝਾ ਕਰਾਂ। ਜਦੋਂ ਮੈਂ ਦੁਬਈ 'ਚ ਦਾਖਲ ਹੋਇਆ ਤਾਂ ਮੈਨੂੰ ਯਾਦ ਆਇਆ ਕਿ ਮੇਰੇ ਕੋਲ ਵੀਜ਼ਾ ਨਹੀਂ ਹੈ। ਮੇਰਾ ਮਤਲਬ ਹੈ ਮੇਰੇ ਕੋਲ ਵੀਜ਼ਾ ਤਾਂ ਹੈ, ਪਰ ਮੈਂ ਇਸਦੀ ਕਾਪੀ ਆਪਣੇ ਨਾਲ ਨਹੀਂ ਰੱਖੀ ਸੀ। ਮੈਂ ਆਪਣਾ ਵੀਜ਼ਾ ਲੈਣਾ ਭੁੱਲ ਗਿਆ ਤੇ ਫੋਨ 'ਤੇ ਵੀ ਇਸ ਦੀ ਡਿਜ਼ੀਟਲ ਕਾਪੀ ਨਹੀਂ ਸੀ।  ਵਿਵੇਕ ਨੇ ਕਿਹਾ, 'ਮੈਂ ਕਾਫੀ ਗੜਬੜੀ ਕਰ ਦਿੱਤੀ ਸੀ। ਇਹ ਥੋੜਾ ਅਜੀਬ ਸੀ, ਕਿਉਂਕਿ ਤੁਸੀਂ ਇੱਥੇ ਪਹੁੰਚਣ 'ਤੇ ਵੀਜ਼ਾ ਖਰੀਦ ਸਕਦੇ ਹੋ। ਪਰ ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਵੀਜ਼ਾ ਹੈ ਤਾਂ ਸਿਸਟਮ ਤੁਹਾਡੇ ਵੀਜ਼ਾ ਐਪਲੀਕੇਸ਼ਨ ਨੂੰ ਡਿਕਲਾਇਨ ਕਰ ਦਿੰਦਾ ਹੈ।  ਪਰ ਜਿੱਥੋਂ ਦੇ ਲੋਕਾਂ ਨੇ ਮੇਰਾ ਬਹੁਤ ਸਾਥ ਦਿੱਤਾ। ਆਮਤੌਰ 'ਤੇ ਦੁਬਈ ਨੂੰ ਇਕ ਸਟ੍ਰਿਕਟ ਦੇਸ਼ ਮੰਨਿਆ ਜਾਂਦਾ ਹੈ। ਪਰ ਇੱਥੇ ਲੋਕਾਂ ਨੇ ਜਿਵੇਂ ਮੇਰੀ ਮਦਦ ਕੀਤੀ। ਇਹ ਬਹੁਤ ਹੀ ਸ਼ਾਨਦਾਰ ਸੀ। ਮੈਂ ਸਾਰੇ ਅਧਿਕਾਰੀਆਂ ਤੇ ਦੁਬਈ ਏਅਰਪੋਰਟ ਨੂੰ ਮੇਰਾ ਸਹਿਯੋਗ ਕਰਨ ਲਈ ਧੰਨਵਾਦ ਕਹਿਣਾ ਚਾਹੁੰਦਾ ਹਾਂ।'

 
View this post on Instagram
 

A post shared by Vivek Oberoi (@vivekoberoi)

0 Comments
0

You may also like