ਅਦਾਕਾਰ ਜੈਨ ਇਮਾਮ ਦੇ ਭਰਾ ਦਾ ਕੋਰੋਨਾ ਵਾਇਰਸ ਕਰਕੇ ਦਿਹਾਂਤ, ਸ਼ੇਅਰ ਕੀਤੀ ਭਾਵੁਕ ਪੋਸਟ

written by Rupinder Kaler | May 05, 2021

ਅਦਾਕਾਰ ਜੈਨ ਇਮਾਮ ਦੇ ਭਰਾ ਦੀ ਕੋਰੋਨਾ ਵਾਇਰਸ ਕਰਕੇ ਮੌਤ ਹੋ ਗਈ ਹੈ । ਭਰਾ ਦੇ ਦਿਹਾਂਤ ਤੇ ਜੈਨ ਇਮਾਮ ਨੇ ਸੋਸ਼ਲ ਮੀਡੀਆ ‘ਤੇ ਇਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ । ਉਸ ਨੇ ਆਪਣੀ ਪੋਸਟ ਵਿਚ ਆਪਣੇ ਭਰਾ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿਚ ਉਸ ਨੇ ਕਿਹਾ ਕਿ “ਅਸੀਂ ਆਪਣੇ ਵੱਡੇ ਭਰਾ ਕੁੱਕੂ ਭਾਈ ਨੂੰ ਸਦਾ ਲਈ ਅਲਵਿਦਾ ਕਹਿ ਰਹੇ ਹਾਂ ਜਿਸ ਨੇ ਸਾਰਿਆਂ ਦੇ ਦਿਲਾਂ ਵਿਚ ਇਕ ਖ਼ਾਸ ਜਗ੍ਹਾ ਬਣਾਈ ਹੈ।”

zain-imam Pic Courtesy: Instagram

ਹੋਰ ਪੜ੍ਹੋ :

ਖੇਤੀ ਬਿੱਲਾਂ ਖਿਲਾਫ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ, ਟੀਕਰੀ ਬਾਰਡਰ ’ਤੇ ਲਗਾਏ ਨਵੇਂ ਟੈਂਟ

zain-imam Pic Courtesy: Instagram

ਇਹ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਤੁਸੀਂ ਇੰਨੀ ਜਲਦੀ ਸਾਨੂੰ ਛੱਡ ਦਿੱਤਾ। ਸਾਨੂੰ ਉਮੀਦ ਸੀ ਕਿ ਤੁਸੀਂ ਸਹੀ ਘਰ ਆਓਗੇ ਅਤੇ ਸਾਨੂੰ ਮਿਲੋਗੇ, ਪਰ ਅੱਲਾਹ ਨੇ ਕੁਝ ਹੋਰ ਸੋਚਿਆ ਸੀ। ਇਹ ਪੋਸਟ ਤੁਹਾਨੂੰ ਤੁਹਾਡੇ ਨਾਲ ਬਿਤਾਏ ਸੁੰਦਰ ਪਲਾਂ ਦੀ ਯਾਦ ਦਿਵਾਏਗੀ। ਤੈਨੂੰ ਸਦਾ ਯਾਦ ਆਵੇਗਾ। ” ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਦੀ ਦੂਜੀ ਲਹਿਰ ਕਾਰਨ ਦੇਸ਼ ਵਿੱਚ ਲਗਾਤਾਰ ਮੌਤਾਂ ਦਾ ਅੰਕੜਾ ਵੱਧ ਰਿਹਾ ਹੈ ।

Pic Courtesy: Instagram

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਨਿੱਕੀ ਤੰਬੋਲੀ ਦੇ ਭਰਾ ਜਤਿਨ ਤੰਬੋਲੀ ਦੀ ਪਿਛਲੇ ਦਿਨੀਂ ਕੋਰੋਨਾ ਤੋਂ ਮੌਤ ਹੋ ਗਈ ਹੈ। ਨਿੱਕੀ ਦੇ ਭਰਾ ਦੇ ਦੇਹਾਂਤ ਨਾਲ, ਟੀ.ਵੀ ਜਗਤ ਦੇ ਸਿਤਾਰੇ ਅਜੇ ਸੋਗ ਵਿੱਚ ਸਨ ਕਿ ਹੁਣ ਜੈਨ ਇਮਾਮ ਦੇ ਭਰਾ ਦੀ ਮੌਤ ਨੇ ਸਾਰਿਆਂ ਨੂੰ ਇਕ ਵਾਰ ਹਿਲਾ ਕੇ ਰੱਖ ਦਿੱਤਾ।

You may also like