Advertisment

ਸੈਲੀਬ੍ਰੇਟੀਜ਼ ਨੇ ਨਮ ਅੱਖਾਂ ਨਾਲ ਵੇਖੀ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ ‘ਦਿਲ ਬੇਚਾਰਾ’

author-image
By Shaminder
New Update
ਸੈਲੀਬ੍ਰੇਟੀਜ਼ ਨੇ ਨਮ ਅੱਖਾਂ ਨਾਲ ਵੇਖੀ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ ‘ਦਿਲ ਬੇਚਾਰਾ’
Advertisment
ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ ਰਿਲੀਜ਼ ਹੋ ਚੁੱਕੀ ਹੈ । ਇਸ ਫ਼ਿਲਮ ਨੂੰ ਨਮ ਅੱਖਾਂ ਨਾਲ ਸੈਲੀਬ੍ਰੇਟੀਜ਼ ਨੇ ਵੇਖਿਆ ਅਤੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ । ਬਿੱਗ ਬੌਸ ਨਾਲ ਸੁਰਖੀਆਂ ਵਟੋਰਨ ਵਾਲੀ ਰਸ਼ਮੀ ਦੇਸਾਈ, ਹਿਮਾਂਸ਼ੀ ਖੁਰਾਣਾ ਸਣੇ ਕਈ ਸੈਲੀਬ੍ਰੇਟੀਜ਼ ਨੇ ਭਰੇ ਮਨ ਦੇ ਨਾਲ ਇਸ ਫ਼ਿਲਮ ਬਾਰੇ ਆਪੋ ਆਪਣੇ ਵਿਚਾਰ ਰੱਖੇ ਹਨ ।ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫ਼ਿਲਮ 'ਦਿਲ ਬੇਚਾਰਾ' ਦਾ ਪ੍ਰੀਮੀਅਰ 24 ਜੁਲਾਈ ਨੂੰ ਡਿਜ਼ਨੀ+ਹੌਟਸਟਾਰ 'ਤੇ ਰਿਲੀਜ਼ ਕੀਤਾ ਗਿਆ। ਪ੍ਰਸ਼ੰਸਕ ਫ਼ਿਲਮ ਦੇ ਟ੍ਰੇਲਰ ਰਿਲੀਜ਼ ਤੋਂ ਬਾਅਦ ਹੀ ਇਸ ਰੋਮਾਂਟਿਕ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। https://www.instagram.com/p/CDCgBSwglF7/ ਉਨ੍ਹਾਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਕੇ ਆਪਣੇ ਪਸੰਦੀਦਾ ਅਦਾਕਾਰ ਲਈ ਪਿਆਰ ਜਤਾਇਆ ਹੈ। ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਟਵਿੱਟਰ 'ਤੇ ਹੈਸ਼ਟੈਗ #DilBecharaDay ਟ੍ਰੈਂਡ ਕਰ ਰਿਹਾ ਸੀ। https://www.instagram.com/p/CDEETgqhG7K/ ਬਿਗ ਬੌਸ 13 ਦੇ ਪ੍ਰਤੀਭਾਗੀਆਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਅੰਤਿਮ ਫ਼ਿਲਮ ਸਕਰੀਨ 'ਤੇ ਦੇਖਣ ਮਗਰੋਂ ਸੋਸ਼ਲ ਮੀਡੀਆ 'ਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਰਸ਼ਮੀ  ਦੇਸਾਈ ਨੇ ਕਿਹਾ "ਦਿਲ ਬੇਚਾਰਾ ਦੇਖਣ ਤੋਂ ਬਾਅਦ ਆਪਣੇ ਹੰਝੂ ਨਹੀਂ ਰੋਕ ਸਕੀ।"
Advertisment

Stay updated with the latest news headlines.

Follow us:
Advertisment
Advertisment
Latest Stories
Advertisment