ਅਦਾਕਾਰ ਵਿਦਯੁਤ ਜਾਮਵਾਲ ਅਤੇ ਨੰਦਿਤਾ ਮੇਹਤਾਨੀ ਨੇ ਕਮਾਂਡੋ ਅੰਦਾਜ਼ ਵਿੱਚ ਕਰਵਾਈ ਮੰਗਣੀ

written by Rupinder Kaler | September 13, 2021

ਅਦਾਕਾਰ ਵਿਦਯੁਤ ਜਾਮਵਾਲ (Vidyut Jammwal) ਨੇ ਫੈਸ਼ਨ ਡਿਜ਼ਾਈਨਰ ਨੰਦਿਤਾ ਮੇਹਤਾਨੀ (Nandita Mehtani) ਦੇ ਨਾਲ ਮੰਗਣੀ ਕਰਵਾ ਲਈ ਹੈ । ਜਿਸ ਦੀ ਜਾਣਕਾਰੀ ਉਹਨਾਂ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕਰ ਕੇ ਦਿੱਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਜੋੜੀ ਦੀ ਮੰਗਣੀ ਦੀਆਂ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਵਾਇਰਲ ਹੋ ਰਹੀਆਂ ਸਨ । ਵਿਦਯੁਤ ਨੇ 1 ਸਤੰਬਰ ਨੂੰ ਨੰਦਿਤਾ (Nandita Mehtani) ਨਾਲ ਮੰਗਣੀ ਕਰ ਲਈ ਸੀ, ਪਰ ਉਨ੍ਹਾਂ (Vidyut Jammwal) ਨੇ ਹੁਣ ਇਸਦਾ ਐਲਾਨ ਕਰ ਦਿੱਤਾ ਹੈ।

Pic Courtesy: Instagram

ਹੋਰ ਪੜ੍ਹੋ :

ਗਣੇਸ਼ ਚਤੁਰਥੀ ਦੇ ਜਸ਼ਨ ‘ਚ ਦੋਸਤਾਂ ਦੇ ਘਰ ਪਹੁੰਚੇ ਕਰਨਵੀਰ ਬੋਹਰਾ, ਕਪਿਲ ਸ਼ਰਮਾ ਤੇ ਕਈ ਹੋਰ ਦੋਸਤਾਂ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

Pic Courtesy: Instagram

ਵਿਦਯੁਤ (Vidyut Jammwal)  ਨੇ ਨੰਦਿਤਾ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੱਕ ਤਸਵੀਰ ਵਿੱਚ ਉਹ ਕਮਾਂਡੋ ਦੇ ਅੰਦਾਜ਼ ਵਿੱਚ ਨਜ਼ਰ ਆ ਰਹੇ ਹਨ ਅਤੇ ਦੂਜੀ ਵਿੱਚ ਉਹ ਤਾਜ ਮਹਿਲ ਨੂੰ ਵੇਖਦੇ ਹੋਏ ਨਜ਼ਰ ਆ ਰਹੇ ਹਨ। ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਵਿਦਯੁਤ ਨੇ ਲਿਖਿਆ,' ਮੈਂ ਇਹ ਕਮਾਂਡੋ ਦੇ ਅੰਦਾਜ਼ 'ਚ ਕੀਤਾ ਹੈ।

Pic Courtesy: Instagram

ਉਥੇ, ਨੰਦਿਤਾ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਹੈ, 'ਇਸਨੂੰ ਹੋਰ ਜ਼ਿਆਦਾ ਲਟਕਾਅ ਕੇ ਨਹੀਂ ਰੱਖ ਸਕਦੀ ਸੀ..., ਮੈਂ ਹਾਂ ਕਰ ਦਿੱਤੀ।'' ਨੰਦਿਤਾ ਅਤੇ ਵਿਦਯੁਤ ਦੀਆ ਇਨ੍ਹਾ ਤਸਵੀਰਾਂ 'ਤੇ ਉਨ੍ਹਾਂ ਦੇ ਦੋਸਤਾਂ ਅਤੇ ਪ੍ਰਸ਼ੰਸਕਾਂ ਕੋਲੋਂ ਬਹੁਤ ਵਧਾਈਆਂ ਮਿਲ ਰਹੀਆਂ ਹਨ।

0 Comments
0

You may also like