28 ਸਾਲ ਬਾਅਦ ਸੜਕ ਫ਼ਿਲਮ ਫਿਰ ਵੇਖਣ ਨੂੰ ਮਿਲੇਗੀ,1991ਦੀ ਹਿੱਟ ਫ਼ਿਲਮ ਸੀ ਸੜਕ

written by Shaminder | October 19, 2019

ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਉਨ੍ਹਾਂ ਦੀ ਭੈਣ ਦੀ ਫ਼ਿਲਮ ਸੜਕ-2 ਆ ਰਹੀ ਹੈ । 1991 'ਚ ਸੜਕ ਫ਼ਿਲਮ ਆਈ ਸੀ । ਜਿਸ 'ਚ ਸੰਜੇ ਦੱਤ,ਪੂਜਾ ਭੱਟ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ । ਇਸ ਫ਼ਿਲਮ ਨੂੰ ਪੂਜਾ ਭੱਟ ਦੇ ਪਿਤਾ ਮਹੇਸ਼ ਭੱਟ ਨੇ ਡਾਇਰੈਕਟ ਕੀਤਾ ਸੀ ।ਹੁਣ ਮੁੜ ਤੋਂ ਇਸ ਫ਼ਿਲਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਸੜਕ -2 ਦੇ ਸ਼ੂਟ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ।

ਹੋਰ ਵੇਖੋ:ਨੀਤਾ ਅੰਬਾਨੀ ਨਾਲ ਵਿਆਹ ਕਰਵਾਉਣ ਲਈ ਮੁਕੇਸ਼ ਅੰਬਾਨੀ ਖਾਂਦਾ ਸੀ ਬੱਸਾਂ ’ਚ ਧੱਕੇ, ਸੜਕ ’ਤੇ ਚੱਕਾ ਜਾਮ ਕਰਕੇ ਮਨਾਇਆ ਸੀ ਵਿਆਹ ਲਈ, ਇਸ ਤਰ੍ਹਾਂ ਸ਼ੁਰੂ ਹੋਈ ਸੀ ਲਵ ਸਟੋਰੀ

https://twitter.com/BangaloreTimes1/status/1185120062606176256

ਇਸ ਫ਼ਿਲਮ 'ਚ ਪੂਜਾ ਭੱਟ ਦੇ ਨਾਲ ਉਨ੍ਹਾਂ ਦੀ ਛੋਟੀ ਭੈਣ ਆਲੀਆ ਭੱਟ ਵੀ ਨਜ਼ਰ ਆਏਗੀ ।


ਇਹ ਪਹਿਲੀ ਵਾਰ ਹੈ ਜਦੋਂ ਆਲੀਆ ਭੱਟ ਆਪਣੀ ਭੈਣ ਨਾਲ ਕਿਸੇ ਫ਼ਿਲਮ 'ਚ ਨਜ਼ਰ ਆਏਗੀ।

ਮਹੇਸ਼ ਭੱਟ ਨੇ ਸ਼ੂਟਿੰਗ ਦੇ ਦੌਰਾਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ,ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਕਿ "ਮੇਰੀਆਂ ਦੋਨਾਂ ਧੀਆਂ ਨੇ ਮੇਰੀ ਪਛਾਣ ਨੂੰ ਹੋਰ ਵੀ ਜ਼ਿਆਦਾ ਚਮਕਾ ਦਿੱਤਾ ਹੈ"।ਇਸ ਤਸਵੀਰ ਨੂੰ ਆਲੀਆ ਭੱਟ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।

 

You may also like