ਬਾਲੀਵੁੱਡ ‘ਚ ਕੰਮ ਨਾ ਮਿਲਣ ਕਾਰਨ ਇਸ ਅਦਾਕਾਰਾ ਨੇ ਕੀਤੀ ਖੁਦਕੁਸ਼ੀ

Written by  Shaminder   |  August 30th 2019 05:18 PM  |  Updated: August 30th 2019 05:18 PM

ਬਾਲੀਵੁੱਡ ‘ਚ ਕੰਮ ਨਾ ਮਿਲਣ ਕਾਰਨ ਇਸ ਅਦਾਕਾਰਾ ਨੇ ਕੀਤੀ ਖੁਦਕੁਸ਼ੀ

ਬਾਲੀਵੁੱਡ ‘ਚ ਆਏ ਦਿਨ ਕਿਸੇ ਨਵੀਂ ਅਦਾਕਾਰਾ ਦੀ ਐਂਟਰੀ ਹੁੰਦੀ ਹੈ । ਪਰ ਇਹ ਹੀਰੋਇਨਾਂ ਕਦੋਂ ਆਉਂਦੀਆਂ ਹਨ ਕਦੋਂ ਗਾਇਬ ਹੋ ਜਾਂਦੀਆਂ ਹਨ ਇਸ ਦਾ ਪਤਾ ਵੀ ਨਹੀਂ ਲੱਗਦਾ । ਅਜਿਹੀ ਹੀ ਇੱਕ ਅਦਾਕਾਰਾ ਸੀ ਪਰਲ ਪੰਜਾਬੀ,ਜੋ ਅਦਾਕਾਰਾ ਹੋਣ ਦੇ ਨਾਲ ਨਾਲ ਇੱਕ ਕਾਮਯਾਬ ਮਾਡਲ ਵੀ ਸੀ । ਪਰ ਪਿਛਲੇ ਲੰਮੇ ਸਮੇਂ ਤੋਂ ਉਹ ਫ਼ਿਲਮ ਇੰਡਸਟਰੀ ‘ਚ ਕੰਮ ਲਈ ਸੰਘਰਸ਼ ਕਰ ਰਹੀ ਸੀ ।

ਹੋਰ ਵੇਖੋ:ਪਿਆਰ ‘ਚ ਮਿਲੇ ਧੋਖੇ ਕਾਰਨ ਇਸ ਅਦਾਕਾਰਾ ਨੇ ਕਰ ਲਈ ਸੀ ਖ਼ੁਦਕੁਸ਼ੀ,ਜਨਮ-ਦਿਨ ‘ਤੇ ਜਾਣੋ ਕੁਝ ਖ਼ਾਸ ਗੱਲਾਂ

ਪਰ ਉਸ ਨੂੰ ਕੰਮ ਨਹੀਂ ਸੀ ਮਿਲ ਰਿਹਾ ਜਿਸ ਕਾਰਨ ਨਿਰਾਸ਼ਾ ਨੇ ਉਸ ਨੂੰ ਆ ਘੇਰਿਆ ਸੀ ਅਤੇ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ ਮੁੰਬਈ ਦੇ ਓਸ਼ੀਵਾਰਾ ਸਥਿਤ ਆਪਣੇ ਅਪਾਰਟਮੈਂਟ ਦੇ ਟੈਰੇਸ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ।

Pearl punjabi- India TV

ਮ੍ਰਿਤਕਾ ਦਾ ਨਾਂਅ ਪਰਲ ਪੰਜਾਬੀ ਦੱਸਿਆ ਜਾ ਰਿਹਾ ਹੈ ।ਹਾਲਾਂਕਿ ਉਸ ਨੂੰ ਹਸਪਤਾਲ ਵੀ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ । ਦੱਸਿਆ ਜਾ ਰਿਹਾ ਹੈ ਕਿ ਪਰਲ ਦੀ ਆਪਣੀ ਮਾਂ ਨਾਲ ਵੀ ਨਰਾਜ਼ਗੀ ਚੱਲ ਰਹੀ ਸੀ ਕਿਉਂਕਿ ਪਰਲ ਦਾ ਸਾਰਾ ਪਰਿਵਾਰ ਉਸ ਦੇ ਫ਼ਿਲਮਾਂ ‘ਚ ਆਉਣ ਤੋਂ ਨਰਾਜ਼ ਸੀ । ਅਜਿਹੇ ‘ਚ ਜਦੋਂ ਕੰਮ ਨਾ ਮਿਲਿਆ ਤਾਂ ਉਹ ਹਰ ਪਾਸਿਓਂ ਨਿਰਾਸ਼ ਹੋ ਗਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network