ਰਿਆਲਿਟੀ ਸ਼ੋਅ 'ਚੋਂ ਨਿਕਲਦਿਆਂ ਹੀ ਅਦਾਕਾਰਾ ਦਲਜੀਤ ਕੌਰ ਨੇ ਖੋਲੇ ਸ਼ੋਅ ਦੇ ਭੇਦ,ਕੀਤੇ ਕਈ ਖੁਲਾਸੇ

Written by  Shaminder   |  October 14th 2019 11:38 AM  |  Updated: October 14th 2019 11:38 AM

ਰਿਆਲਿਟੀ ਸ਼ੋਅ 'ਚੋਂ ਨਿਕਲਦਿਆਂ ਹੀ ਅਦਾਕਾਰਾ ਦਲਜੀਤ ਕੌਰ ਨੇ ਖੋਲੇ ਸ਼ੋਅ ਦੇ ਭੇਦ,ਕੀਤੇ ਕਈ ਖੁਲਾਸੇ

ਇੱਕ ਨਿੱਜੀ ਚੈਨਲ 'ਤੇ ਚੱਲਣ ਵਾਲੇ ਸ਼ੋਅ 'ਚ ਅਦਾਕਾਰਾ ਦਿਲਜੀਤ ਕੌਰ ਬਾਹਰ ਨਿਕਲ ਚੁੱਕੀ ਹੈ । ਪਰ ਇਸ ਸ਼ੋਅ ਚੋਂ ਬਾਹਰ ਨਿਕਲ ਕੇ ਜੋ ਉੇਨ੍ਹਾਂ ਨੇ ਖੁਲਾਸੇ ਕੀਤੇ ਹਨ ਉਹ ਬੇਹੱਦ ਹੈਰਾਨ ਕਰਨ ਵਾਲੇ ਹਨ । ਉਨ੍ਹਾਂ ਨੇ ਕਿਹਾ ਹੈ ਕਿ ਉਹ ਆਪਣੀਆਂ ਸੱਚੀਆਂ ਭਾਵਨਾਵਾਂ ਨੂੰ ਬਿਆਨ ਕਰਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਘਰ ਚੋਂ ਬਾਹਰ ਦਾ ਰਸਤਾ ਵਿਖਾਇਆ ਗਿਆ ਹੈ ।

ਹੋਰ ਵੇਖੋ  :ਪੰਜਾਬੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਜੂਝ ਰਹੀ ਹੈ ਅਜੀਬੋ ਗਰੀਬ ਬਿਮਾਰੀ ਦੇ ਨਾਲ,ਬਿਹਤਰੀਨ ਅਦਾਕਾਰੀ ਦੀ ਬਦੌਲਤ ਜਿੱਤੇ ਕਈ ਅਵਾਰਡ

https://www.instagram.com/p/B3junH2BiUu/

ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਸ਼ੋਅ ਨੂੰ ਰਿਆਲਿਟੀ ਸ਼ੋਅ ਕਿਹਾ ਜਾਂਦਾ ਹੈ ਪਰ ਇਸ 'ਚ ਅਸਲੀਅਤ ਵਰਗਾ ਕੁਝ ਵੀ ਨਹੀਂ ਹੈ ।ਦੱਸ ਦੇਈਏ 'ਬਿੱਗ ਬੌਸ' ਵਿੱਚ ਦਾਖਲ ਹੋਣ ਲਈ ਦਲਜੀਤ ਆਪਣਾ ਮਸ਼ਹੂਰ ਸ਼ੋਅ 'ਗੁਡਨ ਤੁਮਸੇ ਨਾ ਹੋ ਪਾਏਗਾ' ਵੀ ਛੱਡ ਚੁੱਕੀ ਹੈ।

https://www.instagram.com/p/B3hObPPhQVY/

ਦਲਜੀਤ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, 'ਮੈਂ ਉਹ ਇਨਸਾਨ ਹਾਂ ਜਿਸ ਨੂੰ ਆਪਣੇ ਦਿਲ ਦੀ ਗੱਲ ਕਹਿਣ ਲਈ ਸਮਾਂ ਲੱਗਦਾ ਹੈ। ਮੈਂ ਰਿਸ਼ਤੇ ਵੀ ਬਣਾ ਸਕਦੀ ਹਾਂ ਤੇ ਦੋਸਤੀ ਵੀ ਨਿਭਾਅ ਸਕਦੀ ਹਾਂ ਪਰ ਇਹ ਦੋ ਮਿੰਟ ਦੀ ਮੈਗੀ ਵਰਗਾ ਨਹੀਂ ਹੋ ਸਕਦਾ।'


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network