ਇਸ ਤਸਵੀਰ 'ਚ ਛਿਪੇ ਹਨ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਾਡਲ ਅਤੇ ਦੋ ਅਦਾਕਾਰ, ਕੀ ਤੁਸੀਂ ਪਛਾਣਿਆ

Written by  Shaminder   |  March 02nd 2020 06:13 PM  |  Updated: March 02nd 2020 06:13 PM

ਇਸ ਤਸਵੀਰ 'ਚ ਛਿਪੇ ਹਨ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਾਡਲ ਅਤੇ ਦੋ ਅਦਾਕਾਰ, ਕੀ ਤੁਸੀਂ ਪਛਾਣਿਆ

ਕਮਲ ਖੰਗੂਰਾ ਜੋ ਕਿ ਪੰਜਾਬੀ ਇੰਡਸਟਰੀ 'ਚ ਮੰਨਿਆ ਪ੍ਰਮੰਨਿਆ ਚਿਹਰਾ ਹਨ । ਉਹ ਆਪਣੇ ਟਿਕਟੌਕ ਵੀਡੀਓਜ਼ ਕਰਕੇ ਵੀ ਜਾਣੇ ਜਾਂਦੇ ਹਨ ਅਤੇ ਆਏ ਦਿਨ ਆਪਣੇ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ । ਪਰ ਹੁਣ ਉਨ੍ਹਾਂ ਨੇ ਆਪਣੇ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ 'ਚ ਉਨ੍ਹਾਂ ਦੇ ਨਾਲ ਅਮਨ ਵੀ ਨਜ਼ਰ ਆ ਰਹੇ ਨੇ ਅਮਨ ਇੱਕ ਮਾਡਲ ਅਤੇ ਅਦਾਕਾਰ ਹਨ ਜਦੋਂਕਿ ਦੂਜੀ ਤਸਵੀਰ 'ਚ ਦੇਸੀ ਰੂਟਸ ਹਰਦੀਪ ਨਜ਼ਰ ਆ ਰਹੇ ਨੇ ।

ਹੋਰ ਵੇਖੋ :ਗੁਰਲੇਜ਼ ਅਖਤਰ ਅਤੇ ਸਾਰਥੀ ਕੇ ਦੀ ਆਵਾਜ਼ ਅਤੇ ਕਮਲ ਖੰਗੂਰਾ ਦੀਆਂ ਅਦਾਵਾਂ ਨੇ ਬੰਨਿਆ ਰੰਗ

https://www.instagram.com/p/B9KKx0AnBT1/

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਮਲ ਖੰਗੂਰਾ ਨੇ ਇਨ੍ਹਾਂ ਦੋਵਾਂ ਕਲਾਕਾਰਾਂ ਨੂੰ ਵੀ ਟੈਗ ਕੀਤਾ ਹੈ ।ਜੇ ਝਾਤ ਮਾਈਏ ਕਮਲ ਖੰਗੂਰਾ ਦੇ ਜ਼ਿੰਦਗੀ ‘ਚ ਤਾਂ ਉਨ੍ਹਾਂ ਨੇ ਨਿੱਕੀ ਉਮਰ ‘ਚ ਹੀ ਮਾਡਲਿੰਗ ਜਗਤ ‘ਚ ਵੱਡਾ ਨਾਂਅ ਬਣਾ ਲਿਆ ਸੀ। ਕਮਲ ਖੰਗੂਰਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਚੰਡੀਗੜ੍ਹ ਵਿੱਚ ਹੋਇਆ ਸੀ,ਜਿੱਥੇ ਉਹ ਪੜੇ ਲਿਖੇ ਤੇ ਵੱਡੇ ਹੋਏ ਸਨ।

https://www.instagram.com/p/B8_PDLAnj7p/

ਜਦੋਂ ਕਿ ਉਹ ਸੰਗਰੂਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਪੰਜਾਬੀ ਗੀਤਾਂ ‘ਚ 13 ਸਾਲ ਦੀ ਉਮਰ ‘ਚ ਹੀ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ।

https://www.instagram.com/p/B8k0BelHas7/

ਇਹ ਉਹ ਸਮਾਂ ਸੀ ਜਦੋਂ ਉਹ ਹਰ ਦੂਜੇ ਜਾਂ ਤੀਜੇ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਂਦੇ ਸਨ। ਪੰਜਾਬੀ ਗੀਤਾਂ ਦੇ ਵੀਡੀਓ ‘ਚ ਉਨ੍ਹਾਂ ਦਾ ਪੂਰਾ ਬੋਲ ਬਾਲਾ ਸੀ। ਪਰ ਇਸ ਸਭ ਦੇ ਚਲਦੇ ਉਹ ਅਚਾਨਕ ਇੰਡਸਟਰੀ ਵਿੱਚੋਂ ਗਾਇਬ ਹੋ ਗਏ ਸਨ।ਜਿਸ ਬਾਰੇ ਕਮਲ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ ਕਿ ਕੰਮ ਦੇ ਚੱਕਰ ਵਿੱਚ ਉਹਨਾਂ ਦੀ ਪੜਾਈ ਅਧੂਰੀ ਰਹਿ ਗਈ ਸੀ। ਇਸ ਲਈ ਉਹਨਾਂ ਨੇ ਆਪਣੀ ਪੜਾਈ ਨੂੰ ਪੂਰਾ ਕਰਨ ਲਈ ਇੰਡਟਰੀ ਤੋਂ ਥੋੜੇ ਸਮੇਂ ਲਈ ਦੂਰੀ ਬਣਾ ਲਈ ਸੀ। ਹੁਣ ਤੱਕ ਉਹ 200 ਤੋਂ ਵੱਧ ਗਾਣਿਆਂ ਵਿੱਚ ਮਾਡਲ ਦੇ ਤੌਰ ਤੇ ਕੰਮ ਕਰ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network