ਨਿਸ਼ਾ ਬਾਨੋ ਨੇ ਗਲੀ ਗਲੀ ਜਾ ਕੇ ਵੇਚੀ ਸਬਜ਼ੀ ,ਵੇਖੋ ਵੀਡਿਓ 

written by Shaminder | January 09, 2019

ਨਿਸ਼ਾ ਬਾਨੋ ਨੂੰ ਆਖਿਰ ਕੀ ਮਜਬੂਰੀ ਆਣ ਪਈ ਹੈ ਕਿ ਹੁਣ ਆਪਣੀ ਅਦਾਕਾਰੀ ਅਤੇ ਆਪਣੇ ਕਰੀਅਰ ਨੂੰ ਛੱਡ ਕੇ ਉਸ ਨੂੰ ਸਬਜ਼ੀਆਂ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਜੀ ਹਾਂ ਆਟੋ 'ਚ ਸਵਾਰ ਹੋ ਕੇ ਨਿਸ਼ਾ ਬਾਨੋ ਸਬਜ਼ੀਆਂ ਵੇਚਦੀ ਹੋਈ ਨਜ਼ਰ ਆ ਰਹੀ ਹੈ ।ਨਿਸ਼ਾ ਬਾਨੋ ਨੇ ਹੱਥ 'ਚ ਇੱਕ ਮਾਈਕ ਫੜਿਆ ਹੋਇਆ ਹੈ ਅਤੇ ਟਮਾਟਰ ਆਲੂ,ਭਿੰਡੀ,ਮਟਰ ਵੇਚਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਵੇਖੋ : ਕੌਣ ਨਹੀਂ ਚੁੱਕ ਰਿਹਾ ਕੌਰ ਬੀ ਦੀ ਫੋਨ ਕਾਲ ,ਪ੍ਰੇਸ਼ਾਨ ਹੋਈ ਕੌਰ ਬੀ ਨੇ ਚੁੱਕਿਆ ਸਖਤ ਕਦਮ ,ਵੇਖੋ ਵੀਡਿਓ

https://www.instagram.com/p/BsZutQ9BJAv/

ਜੀ ਹਾਂ ਉਹ ਸਬਜ਼ੀਆਂ ਆਪਣੀ ਕਿਸੇ ਜ਼ਰੂਰਤ ਨੂੰ ਪੂਰਾ ਕਰਨ ਲਈ ਨਹੀਂ ਬਲਕਿ ਮਜ਼ਾਕ ਮਜ਼ਾਕ 'ਚ ਹੀ ਵੇਣ ਰਹੀ ਹੈ । ਕਿਉਂਕਿ ਉਨ੍ਹਾਂ ਦੇ ਸ਼ਹਿਰ 'ਚ ਇਹ ਸਬਜ਼ੀ ਵੇਚਣ ਵਾਲਾ ਆਇਆ ਤਾਂ ਉਹ ਉਸ ਸਬਜ਼ੀ ਵੇਚਣ ਵਾਲੇ ਦੇ ਆਟੋ 'ਚ ਸਬਜ਼ੀ ਵੇਚਦੇ ਨਜ਼ਰ ਆਏ ।

ਹੋਰ ਵੇਖੋ : ਡਰਾਇੰਗ ਰੂਮ ‘ਚ ਨਿਸ਼ਾ ਬਾਨੋ ਦੀ ਚੂੜੇ ਵਾਲੀ ਤਸਵੀਰ ਲਗਾਉਣ ਲਈ ਕੌਣ ਹੈ ਕਾਹਲਾ ,ਵੇਖੋ ਵੀਡਿਓ

nisha bano nisha bano

ਇਸ ਵੀਡਿਓ ਨੂੰ ਨਿਸ਼ਾ ਬਾਨੋ ਨੇ  ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਨਿਸ਼ਾ ਬਾਨੋ ਅਜਿਹੀ ਅਦਾਕਾਰਾ ਹਨ ਜਿਨ੍ਹਾਂ ਨੇ ਪੰਜਾਬੀ ਫਿਲਮਾਂ 'ਚ ਅਦਾਕਾਰੀ ਦੇ ਨਾਲ –ਨਾਲ ਗਾਇਕੀ ਦੇ ਖੇਤਰ 'ਚ ਵੀ ਆਪਣੀ ਖਾਸ ਜਗ੍ਹਾ ਬਣਾਈ ਹੈ । ਉਨ੍ਹਾਂ ਨੇ ਹੁਣ ਤੱਕ ਕਈ ਫਿਲਮਾਂ 'ਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਲੋਕਾਂ ਨੇ ਵੀ ਕਾਫੀ ਸਰਾਹਿਆ ਹੈ । ਇਸ ਦੇ ਨਾਲ ਹੀ ਉਨ੍ਹਾਂ ਦੀ ਬੁਲੰਦ ਅਵਾਜ਼ ਨੂੰ ਵੀ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।

You may also like