ਬਿੰਨੂ ਢਿੱਲੋਂ ਨੇ ਅਨੀਤਾ ਦੇਵਗਨ ਨੂੰ ਕੀਤਾ ਤੱਕਲੇ ਵਾਂਗ ਸਿੱਧਾ

written by Shaminder | May 23, 2019

ਬਿੰਨੂ ਢਿੱਲੋਂ ਆਪਣੀ ਵਧੀਆ ਕਮੇਡੀ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 'ਚ ਵੀ ਰੌਣਕਾਂ ਲਗਾਈਆਂ ਸਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦਾ ਇੱਕ ਵੀਡੀਓ ਵਿਖਾਉਣ ਜਾ ਰਹੇ ਹਾਂ । ਜਿਸ 'ਚ ਉਨ੍ਹਾਂ ਨੇ ਅਨੀਤਾ ਦੇਵਗਨ ਦੇ ਨਾਲ ਸਟੇਜ 'ਤੇ ਰੌਣਕਾਂ ਲਗਾਈਆਂ ਸਨ । ਹੋਰ ਵੇਖੋ :ਨੌਕਰ ਵਹੁਟੀ ਦਾ ਸੈੱਟ ‘ਤੇ ਦੇਵ ਖਰੌੜ,ਗੀਤ ਦੀ ਸ਼ੂਟਿੰਗ ਦਾ ਵੀਡੀਓ ਬਿੰਨੂ ਢਿੱਲੋਂ ਨੇ ਕੀਤਾ ਸਾਂਝਾ https://www.youtube.com/watch?v=EVkt2TjR3Xg ਦਰਅਸਲ ਬਿੰਨੂ ਢਿੱਲੋਂ ਨੇ ਕਿਹਾ ਸੀ ਕਿ ਔਰਤਾਂ ਦਾ ਮੁਕਾਬਲਾ ਕੋਈ ਵੀ ਔਰਤ ਨਹੀਂ ਕਰ ਸਕਦੀ ਜਿਸ ਤੋਂ ਬਾਅਦ ਜਦੋਂ ਅਨੀਤਾ ਦੇਵਗਨ ਸਟੇਜ 'ਤੇ ਪਹੁੰਚੀ ਤਾਂ ਉਨ੍ਹਾਂ ਨੇ ਨਾਂ ਸਿਰਫ਼ ਬਿੰਨੂ ਢਿੱਲੋਂ ਦੀ ਆਪਣੀ ਕਮੇਡੀ ਨਾਲ ਉਨ੍ਹਾਂ ਨੂੰ ਜਵਾਬ ਦਿੱਤਾ ਬਲਕਿ ਸਭ ਨੂੰ ਆਪਣੀ ਕਮੇਡੀ ਨਾਲ ਹੱਸਣ ਲਈ ਮਜਬੂਰ ਕਰ ਦਿੱਤਾ । ਅਨੀਤਾ ਦੇਵਗਨ ਨੇ ਸਟੇਜ 'ਤੇ ਆਉਂਦਿਆਂ ਹੀ ਬਿੰਨੂ ਢਿੱਲੋਂ ਦੀ ਅਜਿਹੀ ਕਲਾਸ ਲਗਾਈ ਕਿ ਬਿੰਨੂ ਨੂੰ ਕੁਝ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ । ਬਿੰਨੂ ਢਿੱਲੋਂ ਭਿੱਜੀ ਬਿੱਲੀ ਬਣ ਕੇ ਆਪਣੀਆਂ ਆਖੀਆਂ ਗੱਲਾਂ ਤੋਂ ਮੁਆਫ਼ੀ ਮੰਗਣ ਲੱਗ ਪਏ ।

0 Comments
0

You may also like