ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਧੀ ਹੋਈ ਛੇ ਮਹੀਨਿਆਂ ਦੀ, ਕੇਕ ਕੱਟ ਕੇ ਕੀਤਾ ਸੈਲੀਬ੍ਰੇਸ਼ਨ

written by Shaminder | July 12, 2021

ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਧੀ ਵਿਰੁਸ਼ਕਾ ਛੇ ਮਹੀਨਿਆਂ ਦੀ ਹੋ ਚੁੱਕੀ ਹੈ । ਇਸ ਮੌਕੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਬੇਟੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਦੋਵਾਂ ਨੇ ਆਪਣੇ ਬੇਟੀ ਦੇ ਛੇ ਮਹੀਨੇ ਦੀ ਹੋਣ ‘ਤੇ ਕੇਕ ਕੱਟਿਆ । ਅਨੁਸ਼ਕਾ ਸ਼ਰਮਾ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਇਸ ਦੀ ਇੱਕ ਸਮਾਈਲ ਨੇ ਸਾਡੀ ਪੂਰੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ।

Anushka sharma

ਹੋਰ ਪੜ੍ਹੋ : ਨਿਊਜੀਲੈਂਡ ਵਿੱਚ ਨੌਜਵਾਨ ਨੇ ਪੰਜਾਬੀਆਂ ਦਾ ਵਧਾਇਆ ਮਾਣ, ਜਾਨ ਜ਼ੋਖਮ ਵਿੱਚ ਪਾ ਕੇ ਡੁੱਬਦੇ ਬੰਦੇ ਦੀ ਬਚਾਈ ਜਾਨ 

Virat and anushka ,

ਮੈਨੂੰ ਉਮੀਦ ਹੈ ਕਿ ਅਸੀਂ ਦੋਵੇਂ ਉਸ ਪਿਆਰ ਦੇ ਅਨੁਸਾਰ ਜੀ ਸਕਦੇ ਹਾਂ, ਜਿਸ ਤਰ੍ਹਾਂ ਉਹ ਸਾਡੇ ਵੱਲ ਵੇਖਦੀ ਹੈ, ਸਾਡੇ ਤਿੰਨਾਂ ਦੇ ਲਈ ਖੁਸ਼ੀ ਭਰੇ ਛੇ ਮਹੀਨੇ’। ਅਦਾਕਾਰਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਪ੍ਰਸ਼ੰਸਕ ਲਗਾਤਾਰ ਕਮੈਂਟਸ ਕਰ ਰਹੇ ਹਨ ।

anushka

ਅਨੁਸ਼ਕਾ ਅਤੇ ਵਿਰਾਟ ਦੇ ਘਰ ਇਸ ਬੱਚੀ ਨੇ ਛੇ ਮਹੀਨੇ ਪਹਿਲਾਂ ਜਨਮ ਲਿਆ ਸੀ । ਪਰ ਜੋੜੀ ਨੇ ਇਸ ਬੱਚੀ ਦਾ ਚਿਹਰਾ ਕਿਸੇ ਨੂੰ ਵੀ ਨਹੀਂ ਸੀ ਵਿਖਾਇਆ ।

 

View this post on Instagram

 

A post shared by AnushkaSharma1588 (@anushkasharma)

ਉਸ ਸਮੇਂ ਇਸ ਜੋੜੀ ਨੇ ਐਲਾਨ ਵੀ ਕੀਤਾ ਸੀ ਕਿ ਉਹ ਸੋਸ਼ਲ ਮੀਡੀਆ ਤੋਂ ਆਪਣੀ ਬੱਚੀ ਨੂੰ ਦੂਰ ਹੀ ਰੱਖਣਗੇ ਸ਼ਾਇਦ ਇਹੀ ਵਜ੍ਹਾ ਹੂੈ ਕਿ ਅਨੁਸ਼ਕਾ ਨੇ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਉਸ ‘ਚ ਆਪਣੀ ਧੀ ਦਾ ਚਿਹਰਾ ਨਹੀਂ ਵਿਖਾਇਆ ਹੈ ।

 

0 Comments
0

You may also like