ਆਪਣੇ ਹੋਣ ਵਾਲੇ ਬੱਚੇ ਨੂੰ ਇਸ ਚੀਜ਼ ਤੋਂ ਦੂਰ ਰੱਖਣਾ ਚਾਹੁੰਦੀ ਹੈ ਐਕਟਰੈੱਸ ਅਨੁਸ਼ਕਾ ਸ਼ਰਮਾ

written by Shaminder | December 31, 2020

ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਆਪਣੇ ਆਉਣ ਵਾਲੇ ਬੱਚੇ ਨੂੰ ਲੈ ਕੇ ਕਿਹਾ ਹੈ ਕਿ ਉਸ ਨੂੰ ਉਹਨਾਂ ਨੇ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਦਾ ਫੈਸਲਾ ਕੀਤਾ ਹੈ ।ਇਸੇ ਮਹੀਨੇ ਬੱਚੇ ਨੂੰ ਜਨਮ ਦੇਣ ਜਾ ਰਹੀ ਅਨੁਸ਼ਕਾ ਸ਼ਰਮਾ ਨੇ ਇੱਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਦੌਰਾਨ ਕਿਹਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਬੱਚਾ ਹਮੇਸ਼ਾ ਲੋਕਾਂ ਦੀਆਂ ਨਜ਼ਰਾਂ ‘ਚ ਬਣਿਆ ਰਹੇ। anushka ਇਸ ਲਈ ਅਸੀਂ ਉਸ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਦਾ ਫੈਸਲਾ ਕੀਤਾ ਹੈ। ਅਨੁਸ਼ਕਾ ਦਾ ਕਹਿਣਾ ਹੈ ਹਾਲਾਂਕਿ ਉਨ੍ਹਾਂ ਮੁਤਾਬਕ ਇਹ ਫੈਸਲਾ ਬੱਚੇ ਦਾ ਹੀ ਹੋਣਾ ਚਾਹੀਦਾ ਹੈ ਕਿ ਉਹ ਸੋਸ਼ਲ ਮੀਡੀਆ ਨਾਲ ਜੁੜਨਾ ਚਾਹੁੰਦਾ ਹੈ ਜਾਂ ਨਹੀਂ। ਹੋਰ ਪੜ੍ਹੋ : ਵਿਰਾਟ ਕੋਹਲੀ ਨੇ ਮੈਰਿਜ ਐਨੀਵਰਸਰੀ ‘ਤੇ ਅਨੁਸ਼ਕਾ ਸ਼ਰਮਾ ਦੇ ਲਈ ਪਿਆਰੀ ਜਿਹੀ ਕੈਪਸ਼ਨ ਦੇ ਨਾਲ ਸ਼ੇਅਰ ਕੀਤੀ ਵਿਆਹ ਦੀ ਖ਼ੂਬਸੂਰਤ ਤਸਵੀਰ, ਪ੍ਰਸ਼ੰਸਕ ਦੇ ਰਹੇ ਨੇ ਮੁਬਾਰਕਾਂ
anushka ਕਿਸੇ ਵੀ ਬੱਚੇ ਨੂੰ ਹੋਰ ਬੱਚੇ ਦੀ ਤੁਲਨਾ ‘ਚ ਸਪੈਸ਼ਲ ਨਹੀਂ ਬਨਾਉਣਾ ਚਾਹੀਦਾ।ਹਾਲਾਂਕਿ ਵੱਡਿਆਂ ਲਈ ਇਸ ਚੀਜ਼ ਨੂੰ ਡੀਲ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ, ਪਰ ਅਸੀਂ ਅਜਿਹਾ ਹੀ ਕਰਨ ਜਾ ਰਹੇ ਹਾਂ । anushka ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਕਾਫੀ ਐਕਸਾਈਟਡ ਹੈ ਅਤੇ ਉਹ ਲਗਾਤਾਰ ਆਪਣਾ ਕੰਮ ਕਰ ਰਹੀ ਹੈ ।

 
View this post on Instagram
 

A post shared by AnushkaSharma1588 (@anushkasharma)

0 Comments
0

You may also like