'ਪਟਿਆਲਾ ਬੇਬਸ' ਦੀ ਇਸ ਅਦਾਕਾਰਾ ਨੇ ਦਸਵੀਂ 'ਚ ਹਾਸਲ ਕੀਤੇ 93% ਅੰਕ 

written by Shaminder | May 07, 2019

'ਪਟਿਆਲਾ ਬੇਬਸ' ਸੀਰੀਅਲ 'ਚ ਨਜ਼ਰ ਆ ਰਹੀ ਅਦਾਕਾਰਾ ਅਸ਼ਨੂਰ ਕੌਰ ਨੇ ਅਦਾਕਾਰੀ ਦੇ ਨਾਲ-ਨਾਲ ਪੜ੍ਹਾਈ 'ਚ ਵੀ ਨਾਮਣਾ ਖੱਟਿਆ ਹੈ । aੁਸ ਨੇ ਦਸਵੀਂ ਜਮਾਤ ਚੋਂ ਤਰਾਨਵੇਂ ਫੀਸਦੀ ਅੰਕ ਹਾਸਲ ਕੀਤੇ ਨੇ । ਉਸ ਨੇ ਸੀਬੀਐੱਸਈ ਦੇ ਨਤੀਜਿਆਂ 'ਚ ਸ਼ਾਨਦਾਰ ਨੰਬਰ ਹਾਸਲ ਕੀਤੇ ਹਨ । ਟੀਵੀ ਐੱਕਟ੍ਰੈੱਸ ਅਸ਼ਨੂਰ ਕੌਰ ਲਈ ਸੋਮਵਾਰ ਦਾ ਦਿਨ ਆਮ ਦਿਨਾਂ ਵਰਗਾ ਸੀ । ਹੋਰ ਵੇਖੋ :ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-6 ‘ਚ ਵੇਖੋ ਛੋਟੇ ਚੈਂਪ ਦਾ ਵੱਡਾ ਧਮਾਕਾ https://www.instagram.com/p/BxFcvX4D39V/ ਪਰ ਉਸ ਨੂੰ ਪਤਾ ਲੱਗਿਆ ਕਿ ਦਸਵੀਂ ਦੇ ਨਤੀਜਿਆਂ 'ਚ ਉਸ ਨੇ ਤਰਾਨਵੇਂ ਫੀਸਦੀ ਅੰਕ ਹਾਸਲ ਕੀਤੇ ਨੇ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ । ਅਸ਼ਨੂਰ ਕਾਂਦੀਵਲੀ ਦੇ ਰਾਇਨ ਇੰਟਰਨੈਸ਼ਨਲ ਸਕੂਲ 'ਚ ਪੜ੍ਹਦੀ ਹੈ ।ਅਸ਼ਨੂਰ ਨੇ ਕਿਹਾ ਕਿ "ਮੈਨੂੰ ਨੱਬੇ ਫੀਸਦੀ ਅੰਕਾਂ ਦੀ ਉਮੀਦ ਸੀ ਪਰ ਮੈਨੂੰ ਪਤਾ ਲੱਗਿਆ ਕਿ ਮੈਨੂੰ ਤਰਾਨਵੇਂ ਫੀਸਦੀ ਅੰਕ ਮਿਲੇ ਨੇ ਤਾਂ ਮੇਰੀ ਲਈ ਇਹ ਬਹੁਤ ਹੀ ਖ਼ੁਸ਼ੀ ਦੀ ਖ਼ਬਰ ਸੀ । https://www.instagram.com/p/BxAtFndDWXb/ ਜਿਸ ਸਮੇਂ ਮੈਂ ਰਿਜ਼ਲਟ ਵੇਖਿਆ ਉਸ ਸਮੇਂ ਮੇਰੀ ਮਾਂ ਵੀ ਉੱਥੇ ਮੌਜੂਦ ਸੀ ਮੇਰੀ ਕਾਮਯਾਬੀ ਨੂੰ ਵੇਖ ਕੇ ਉਨ੍ਹਾਂ ਦੀਆਂ ਅੱਖਾਂ 'ਚ ਅੱਥਰੂ ਆ ਗਏ । ਸ਼ੂਟਿੰਗ ਦੇ ਸੈੱਟ 'ਤੇ ਵੀ ਸਭ ਨੇ ਮੈਨੂੰ ਵਧਾਈ ਦਿੱਤੀ"। ਅਸ਼ਨੂਰ ਦਾ ਕਹਿਣਾ ਹੈ ਕਿ ਐਕਟਿੰਗ ਦੇ ਨਾਲ-ਨਾਲ ਪੜ੍ਹਾਈ ਪ੍ਰਤੀ ਵੀ ਉਹ ਕਾਫੀ ਜਨੂੰਨੀ ਰਹੀ ਹੈ । ਅਦਾਕਾਰਾ ਦਾ ਕਹਿਣਾ ਹੈ ਮੇਕਅੱਪ ਰੂਮ 'ਚ ਉਹ ਹਮੇਸ਼ਾ ਆਪਣੀ ਪੜ੍ਹਾਈ ਵੱਲ ਧਿਆਨ ਦਿੰਦੀ ਸੀ ।

0 Comments
0

You may also like