ਅਦਾਕਾਰਾ ਦਿਆ ਮਿਰਜ਼ਾ ਤੇ ਬਿਜਨੈੱਸਮੈਨ ਵੈਭਵ ਰੇਖੀ ਦਾ ਹੋੲਆ ਵਿਆਹ,ਫੋਟੋਆਂ ਖਿੱਚਣ ਵਾਲੇ ਪੱਤਰਕਾਰਾਂ ਨੂੰ ਅਦਾਕਾਰਾ ਨੇ ਖੁਦ ਵੰਡੀ ਮਠਿਆਈ

written by Rupinder Kaler | February 16, 2021

ਬਾਲੀਵੁੱਡ ਅਦਾਕਾਰਾ ਦਿਆ ਮਿਰਜ਼ਾ ਤੇ ਬਿਜਨੈੱਸਮੈਨ ਵੈਭਵ ਰੇਖੀ ਦਾ ਵਿਆਹ ਹੋ ਗਿਆ ਹੈ । ਵਿਆਹ ਦੀਆਂ ਰਸਮਾਂ ਦਿਆ ਮਿਰਜ਼ਾ ਦੇ ਬਾਂਦਰਾ ਸਥਿਤ ਘਰ ਵਿੱਚ ਨਿਭਾਈਆਂ ਗਈਆਂ । ਦਿਆ ਦੇ ਵਿਆਹ ਵਿੱਚ ਪਰਿਵਾਰ ਤੋਂ ਇਲਾਵਾ ਬਾਲੀਵੁੱਡ ਸੈਲੇਬ੍ਰਿਟੀਜ਼ ਵੀ ਪਹੁੰਚੇ । ਹੋਰ ਪੜ੍ਹੋ : ਆਮਿਰ ਖਾਨ ਦਾ ਬੇਟਾ ਜੁਨੈਦ ਖਾਨ ਬਾਲੀਵੁੱਡ ਵਿੱਚ ਕਰਨ ਜਾ ਰਿਹਾ ਹੈ ਡੈਬਿਊ, ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਦੇ ਦੁੱਖਾਂ, ਜਜ਼ਬਿਆਂ ਤੇ ਜਜ਼ਬਾਤਾਂ ਦਾ ਗੀਤ ” ਦੂਜਾ ਪਾਸਾ ” ਹੋਇਆ ਰਿਲੀਜ਼, ਗਾਇਕ ਹਰਭਜਨ ਮਾਨ ਨੇ ਬਿਆਨ ਕੀਤਾ ਕਿਸਾਨਾਂ ਦਾ ਦਰਦ, ਦੇਖੋ ਵੀਡੀਓ ਇਸ ਜੋੜੀ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਖੁਬ ਵਾਇਰਲ ਹੋ ਰਹੀਆਂ ਹਨ । ਲਾਲ ਜੋੜੇ 'ਚ ਸਜੀ ਦਿਆ ਮਿਰਜ਼ਾ ਕਾਫ਼ੀ ਖੂਬਸੂਰਤ ਤੇ ਖੁਸ਼ ਦਿਖ ਰਹੀ ਸੀ। ਵਿਆਹ ਹੋਣ ਤੋਂ ਬਾਅਦ ਦਿਆ ਨੇ ਪਤੀ ਵੈਭਵ ਨਾਲ ਬਾਹਰ ਆ ਕੇ ਫੋਟੋਗ੍ਰਾਫਰਜ਼ ਨੂੰ ਪੋਜ਼ ਦਿੱਤੇ। ਦਿਆ ਨੇ ਖੁਦ ਪੱਤਰਕਾਰਾਂ ਨੂੰ ਮਠਿਆਈ ਵੰਡੀ। ਵਿਆਹ 'ਚ ਅਦਿਤੀ ਹੈਦਰੀ, ਜੈਕੀ ਭਗਨਾਨੀ, ਕੁਣਾਲ ਦੇਸ਼ਮੁਖ ਨੇ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਦੀਆ ਨੇ ਆਪਣੀ ਵਿਆਹ ਦਾ ਅਧਿਕਾਰਤ ਐਲਾਨ ਤਾਂ ਨਹੀਂ ਕੀਤਾ ਸੀ ਪਰ ਸ਼ਨੀਵਾਰ ਨੂੰ ਖ਼ਬਰ ਆਈ ਸੀ ਕਿ ਇਹ ਵੈਭਵ ਰੇਖੀ ਨਾਲ ਵਿਆਹ ਕਰ ਰਹੀ ਹੈ।

 
View this post on Instagram
 

A post shared by Viral Bhayani (@viralbhayani)

0 Comments
0

You may also like