ਅਦਾਕਾਰਾ ਦੀਪਿਕਾ ਚਿਖਲਿਆ ਨੇ ਆਪਣੀਆਂ ਬੇਟੀਆਂ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਲਿਖਿਆ ਖ਼ਾਸ ਮੈਸੇਜ

written by Rupinder Kaler | August 14, 2021

‘ਰਾਮਾਇਣ’ ’ਚ ਮਾਤਾ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦੀਪਿਕਾ ਚਿਖਲਿਆ (dipika chikhlia) ਦੀ ਲੰਮੀ ਫੈਨ ਫਾਲੋਵਿੰਗ ਹੈ । ਦੀਪਿਕਾ (dipika chikhlia) ਸੋਸ਼ਲ ਮੀਡੀਆ ’ਤੇ ਆਏ ਦਿਨ ਖ਼ੁਦ ਦੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੇ ਫੈਨਜ਼ ਵੀ ਉਨ੍ਹਾਂ ਦੇ ਹਰ ਅਪਡੇਟਸ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸੀ ਦੌਰਾਨ ਦੀਪਿਕਾ (dipika chikhlia) ਨੇ ਇਕ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ, ਜਿਸ ’ਚ ਉਹ ਆਪਣੀਆਂ ਦੋਵੇਂ ਖ਼ੂਬਸੂਰਤ ਬੇਟੀਆਂ ਨਾਲ ਨਜ਼ਰ ਆ ਰਹੀ ਹੈ।

Pic Courtesy: Instagram

ਹੋਰ ਪੜ੍ਹੋ :

ਅਦਾਕਾਰਾ ਰਵੀਨਾ ਟੰਡਨ ਦੀ ਬੇਟੀ ਰਾਸ਼ਾ ਨੇ ਪ੍ਰੀਖਿਆ ‘ਚ ਏ ਗ੍ਰੇਡ ਕੀਤਾ ਹਾਸਲ, ਕਿਹਾ ਮੇਰੀ ਏ-ਸਟਾਰ ਬੇਬੀ ਗਰਲ

Pic Courtesy: Instagram

ਦੀਪਿਕਾ ਚਿਖਲਿਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਬੇਟੀਆਂ ਨਾਲ ਇਕ ਬੇਹੱਦ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ’ਚ ਉਹ ਆਪਣੀਆਂ ਦੋਵੇਂ ਬੇਟੀਆਂ ਜੂਹੀ ਟੋਪੀਵਾਲਾ ਅਤੇ ਨਿਧੀ ਟੋਪੀਵਾਲਾ ਦੇ ਨਾਲ ਖ਼ਾਸ ਪਲ਼ ਬਿਤਾਉਂਦੀ ਨਜ਼ਰ ਆ ਰਹੀ ਹੈ।

 

View this post on Instagram

 

A post shared by Dipika (@dipikachikhliatopiwala)

ਫੋਟੋ ’ਚ ਤੁਸੀਂ ਦੇਖ ਸਕਦੋ ਹੋ ਕਿ ਦੀਪਿਕਾ ਵ੍ਹਾਈਟ ਕਲਰ ਦੀ ਡ੍ਰੈੱਸ ’ਚ ਬੇਹੱਦ ਪਿਆਰੀ ਲੱਗ ਰਹੀ ਹੈ। ਉਨ੍ਹਾਂ ਦੇ ਵਾਲ ਖੁੱਲ੍ਹੇ ਹਨ। ਉਥੇ ਹੀ ਉਨ੍ਹਾਂ ਦੇ ਪਿੱਛੇ ਉਨ੍ਹਾਂ ਦੀਆਂ ਦੋਵੇਂ ਬੇਟੀਆਂ ਮਾਂ ਦੇ ਨਾਲ ਪੋਜ਼ ਦਿੰਦੀਆਂ ਦਿਸ ਰਹੀਆਂ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਦੀਪਿਕਾ (dipika chikhlia) ਨੇ ਕੈਪਸ਼ਨ ਲਿਖੀ, ‘ਜਦੋਂ ਤੁਹਾਡੀ ਸਪੋਰਟ ’ਚ ਰਾਕ ਸਾਲਿਡ ਹੋਵੇ ਤਾਂ ਡਰਨ ਦੀ ਕੋਈ ਗੱਲ ਨਹੀਂ ਹੈ।’

0 Comments
0

You may also like