Advertisment

ਅਦਾਕਾਰਾ ਦਿਸ਼ਾ ਪਟਾਨੀ ਦੇ ਪਿਤਾ ਨੂੰ ਹੋਇਆ ਕੋਰੋਨਾ, ਪੁਸ਼ਟੀ ਹੋਣ ਤੋਂ ਬਾਅਦ 48 ਘੰਟਿਆਂ ਲਈ ਦਫ਼ਤਰ ਬੰਦ ਕੀਤਾ ਗਿਆ

author-image
By Shaminder
New Update
ਅਦਾਕਾਰਾ ਦਿਸ਼ਾ ਪਟਾਨੀ ਦੇ ਪਿਤਾ ਨੂੰ ਹੋਇਆ ਕੋਰੋਨਾ, ਪੁਸ਼ਟੀ ਹੋਣ ਤੋਂ ਬਾਅਦ 48 ਘੰਟਿਆਂ ਲਈ ਦਫ਼ਤਰ ਬੰਦ ਕੀਤਾ ਗਿਆ
Advertisment
ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਦਿਸ਼ਾ ਪਟਾਨੀ ਦੇ ਪਿਤਾ ਵੀ ਕੋਰੋਨਾ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ । ਉਨ੍ਹਾਂ ਦੇ ਪਿਤਾ ਤੋਂ ਇਲਾਵਾ ੳੁੱਤਰ ਪ੍ਰਦੇਸ਼ ਬਿਜਲੀ ਵਿਭਾਗ ਦੇ ਦੋ ਹੋਰ ਅਧਿਕਾਰੀ ਵੀ ਕੋਰੋਨਾ ਦੀ ਲਪੇਟ ‘ਚ ਆ ਚੁੱਕੇ ਹਨ । ਦਰਅਸਲ ਉਨ੍ਹਾਂ ਦੇ ਪਿਤਾ ਜਗਦੀਸ਼ ਪਟਾਨੀ ਬਿਜਲੀ ਵਿਭਾਗ ਦੀ ਸਤਰਕਤਾ ਇਕਾਈ ‘ਚ ਡਿਪਟੀ ਐੱਸਪੀ ਹਨ ਅਤੇ ਜਗਦੀਸ਼ ਪਟਾਨੀ ਅਤੇ ਦੋ ਹੋਰ ਅਧਿਕਾਰੀ ਟ੍ਰਾਂਸਫਾਰਮਰ ਘੁਟਾਲੇ ਦੀ ਜਾਂਚ ਕਰ ਰਹੇ ਸਨ ਅਤੇ ਉਹ ਲਖਨਊ ਤੋਂ ਬਰੇਲੀ ਗਏ ਹੋਏ ਸਨ । https://www.instagram.com/p/CCdD6nLgycM/ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ਟਿਵ ਆਉਣ ਤੋਂ ਬਾਅਦ ਜੋਨਲ ਚੀਫ ਇੰਜੀਨੀਅਰ ਦੇ ਦਫ਼ਤਰ ਨੂੰ ਅਗਲੇ 48 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਹੈ । https://www.instagram.com/p/CBsJlpEgcWG/ ਦੱਸ ਦਈਏ ਕਿ ਦੁਨੀਆ ਭਰ ‘ਚ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਲੱਖਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ ਲੱਖਾਂ ਦੀ ਗਿਣਤੀ ‘ਚ ਲੋਕ ਇਸ ਬਿਮਾਰੀ ਦੇ ਨਾਲ ਜੂਝ ਰਹੇ ਹਨ । ਭਾਰਤ ‘ਚ ਵੀ ਇਸ ਬਿਮਾਰੀ ਦੀ ਲਪੇਟ ‘ਚ ਹੁਣ ਤੱਕ ਲੱਖਾਂ ਲੋਕ ਆ ਚੁੱਕੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment