ਬਾਲੀਵੁੱਡ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ਮਾਡਲ ਤੇ ਅਦਾਕਾਰਾ ਦਿਵਿਆ ਚੌਕਸੇ ਦਾ ਦਿਹਾਂਤ

Written by  Rupinder Kaler   |  July 13th 2020 11:13 AM  |  Updated: July 13th 2020 11:15 AM

ਬਾਲੀਵੁੱਡ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ਮਾਡਲ ਤੇ ਅਦਾਕਾਰਾ ਦਿਵਿਆ ਚੌਕਸੇ ਦਾ ਦਿਹਾਂਤ

ਬਾਲੀਵੁੱਡ ਤੋਂ ਇੱਕ ਤੋਂ ਬਾਅਦ ਇੱਕ ਬੁਰੀ ਖ਼ਬਰ ਆ ਰਹੀ ਹੈ, ਹੁਣ ਮਾਡਲ ਤੇ ਅਦਾਕਾਰਾ ਦਿਵਿਆ ਚੌਕਸੇ ਦੀ ਮੌਤ ਦੀ ਖ਼ਬਰ ਆਈ ਹੈ । ਉਹ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਸੀ ਅਤੇ ਲੰਮੇ ਸਮੇਂ ਤੋਂ ਉਨ੍ਹਾਂ ਦੀ ਥੈਰੇਪੀ ਚੱਲ ਰਹੀ ਸੀ। ਭੋਪਾਲ ਦੀ ਰਹਿਣ ਵਾਲੀ ਦਿਵਿਆ ਆਈਐੱਮਸੀ ਮਿਸ ਇੰਡੀਆ ਯੂਨੀਵਰਸ ਦੀ ਉਮੀਦਵਾਰ ਰਹਿ ਚੁੱਕੀ ਸੀ। ਉਸ ਦੇ ਫਿਲਮੀ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਫਿਲਮ 'ਹੈ ਆਪਣਾ ਦਿਲ ਅਵਾਰਾ' ਤੋਂ ਕੀਤੀ ਸੀ।

ਉਨ੍ਹਾਂ ਇਸ 'ਚ 'ਸਾਨਿਆ ਦਲਵਾਨੀ' ਦਾ ਕਿਰਦਾਰ ਨਿਭਾਇਆ ਸੀ। ਦਿਵਿਆ ਦੀ ਭੈਣ ਸੌਮਿਆ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਇਸ ਖ਼ਬਰ ਦੀ ਸੂਚਨਾ ਦਿੱਤੀ। ਉਨ੍ਹਾਂ ਲਿਖਿਆ ਕਿ ਮੇਰੀ ਭੈਣ ਦਿਵਿਆ ਚੌਕਸੇ ਦਾ ਕੈਂਸਰ ਕਾਰਨ ਬਹੁਤ ਛੋਟੀ ਉਮਰ 'ਚ ਦੇਹਾਂਤ ਹੋ ਗਿਆ ਹੈ।

https://twitter.com/divvyachouksey/status/1258408245745659904

ਉਨ੍ਹਾਂ ਲੰਡਨ ਤੋਂ ਐਕਟਿੰਗ ਦਾ ਕੋਰਸ ਕੀਤਾ ਸੀ, ਉਹ ਇਕ ਬਹੁਤ ਚੰਗੀ ਮਾਡਲ ਵੀ ਸੀ, ਉਨ੍ਹਾਂ ਕਈ ਫਿਲਮਾਂ 'ਚ ਕੰਮ ਕੀਤਾ ਤੇ ਸੀਰੀਅਲ 'ਚ ਵੀ ਕੰਮ ਕੀਤਾ, ਗਾਇਕੀ 'ਚ ਵੀ ਉਨ੍ਹਾਂ ਨਾਂ ਕਮਾਇਆ ਤੇ ਅੱਜ ਉਹ ਸਾਨੂੰ ਇਸ ਤਰ੍ਹਾਂ ਛੱਡ ਕੇ ਚੱਲੀ ਗਈ। ਈਸ਼ਵਰ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।

https://www.instagram.com/p/CCiutFdF1A4/?utm_source=ig_embed


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network