Advertisment

ਕੀ ਦਿਵਿਆ ਦੱਤਾ ਨੂੰ ਦੇਣਾ ਪਵੇਗਾ ਲਾਕਡਾਊਨ ਦਾ ਸ਼ਗਨ ! ਅਦਾਕਾਰਾ ਨੇ ਇਸ ਤਰ੍ਹਾਂ ਦਿੱਤਾ ਪ੍ਰਤੀਕਰਮ

author-image
By Shaminder
New Update
ਕੀ ਦਿਵਿਆ ਦੱਤਾ ਨੂੰ ਦੇਣਾ ਪਵੇਗਾ ਲਾਕਡਾਊਨ ਦਾ ਸ਼ਗਨ ! ਅਦਾਕਾਰਾ ਨੇ ਇਸ ਤਰ੍ਹਾਂ ਦਿੱਤਾ ਪ੍ਰਤੀਕਰਮ
Advertisment
ਅਦਾਕਾਰਾ ਤਾਪਸੀ ਪਨੂੰ ਅਤੇ ਪੂਜਾ ਬੱਤਰਾ ਤੋਂ ਬਾਅਦ ਹੁਣ ਬਿਜਲੀ ਦੇ ਬਿੱਲ ਨੇ ਅਦਾਕਾਰਾ ਦਿਵਿਆ ਦੱਤਾ ਦੇ ਹੋਸ਼ ਉਡਾ ਦਿੱਤੇ ਹਨ । ਉਨ੍ਹਾਂ ਦੇ ਘਰ ਦਾ ਇਸ ਮਹੀਨੇ ਦਾ ਬਿਜਲੀ ਦਾ ਬਿੱਲ 51 ਹਜ਼ਾਰ ਰੁਪਏ ਆਇਆ ਹੈ । ਜਿਸ ਤੋਂ ਬਾਅਦ ਅਦਾਕਾਰਾ ਦੇ ਬਿੱਲ ਨੂੰ ਵੇਖ ਕੇ ਹੋਸ਼ ਉੇੱਡ ਗਏ ਹਨ । ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਟਾਟਾ ਪਾਵਰ ਕਾਮ ਨੂੰ ਜ਼ਿਆਦਾ ਬਿੱਲ ਚਾਰਜ ਦੀ ਸ਼ਿਕਾਇਤ ਕੀਤੀ ਹੈ । https://twitter.com/divyadutta25/status/1287260809546985473 ਉਨ੍ਹਾਂ ਨੇ ਟਵੀਟ ‘ਚ ਲਿਖਿਆ ‘ ਡਿਅਰ ਟਾਟਾ ਪਾਵਰ ਇਹ ਕੀ ਹੋ ਰਿਹਾ ਹੈ । ਇੱਕ ਮਹੀਨੇ ਦਾ ਬਿੱਲ 51,000 ਸ਼ਗਨ ਦੇਣਾ ਹੈ ਕੀ ਲਾਕਡਾਊਨ ਦਾ । ਕਿਰਪਾ ਕਰਕੇ ਇਸ ਨੂੰ ਠੀਕ ਕਰੋ’। ਲਾਕਡਾਊਨ ਦੇ ਦੌਰਾਨ ਪਿਛਲੇ ਮਹੀਨੇ ਬਾਲੀਵੁੱਡ ਦੀਆਂ ਹੋਰ ਕਈ ਹਸਤੀਆਂ ਨੇ ਵੀ ਬਿਜਲੀ ਦੇ ਬਿੱਲ ਦਾ ਮੁੱਦਾ ਚੁੱਕਿਆ ਸੀ । https://www.instagram.com/p/CC2_o4xnZlr/ ਅਦਾਕਾਰਾ ਤਾਪਸੀ ਪਨੂੰ ਨੇ ਜੂਨ ਦੇ ਮਹੀਨੇ ‘ਚ ਆਪਣੇ ਬਿਜਲੀ ਬਿੱਲ ‘ਚ ਵਾਧੇ ਬਾਰੇ ਸ਼ਿਕਾਇਤ ਕੀਤੀ ਸੀ ।ਜਿੱਥੇ ਆਮ ਲੋਕਾਂ ਨੂੰ ਬਿਜਲੀ ਦੇ ਵਧੇ ਬਿੱਲਾਂ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਸੈਲੀਬ੍ਰੇਟੀਜ਼ ਵੀ ਇਸ ਤੋਂ ਪਰੇਸ਼ਾਨ ਹਨ । ਬੀਤੇ ਦਿਨੀਂ ਪੰਜਾਬੀ ਗਾਇਕ ਪ੍ਰੀਤ ਹਰਪਾਲ ਨੇ ਵੀ ਬਿਜਲੀ ਦੇ ਬਿੱਲ ਨੂੰ ਲੈ ਕੇ ਇੱਕ ਪੋਸਟ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ । https://www.instagram.com/p/CCfuRAOn6wz/
Advertisment

Stay updated with the latest news headlines.

Follow us:
Advertisment
Advertisment
Latest Stories
Advertisment