ਅਦਾਕਾਰਾ ਗੌਹਰ ਖ਼ਾਨ ਤੇ ਜੈਦ ਦਰਬਾਰ ਦਾ ਨਿਕਾਹ ਹੋ ਗਿਆ ਹੈ। ਗੌਹਰ ਤੇ ਜੈਦ ਦੇ ਨਿਕਾਹ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਹਨਾਂ ਤਸਵੀਰਾਂ ਤੇ ਵੀਡੀਓ ਵਿੱਚ ਨਵ ਵਿਆਹੀ ਜੋੜੀ ਬਹੁਤ ਖੁਸ਼ ਨਜ਼ਰ ਆ ਰਹੀ ਹੈ । ਇਨ੍ਹਾਂ ਤਸਵੀਰਾਂ ‘ਚ ਜੈਦ ਤੇ ਗੌਹਰ ਸਟੇਜ ‘ਤੇ ਇਕੱਠੇ ਖੜ੍ਹੇ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ :
- ਸੁਪਰ ਸਟਾਰ ਰਜਨੀਕਾਂਤ ਹੋਏ ਬਿਮਾਰ, ਹਸਪਤਾਲ ‘ਚ ਕਰਵਾਇਆ ਗਿਆ ਭਰਤੀ
- ਦੇਖੋ ਵੀਡੀਓ : ਸਨਸਿਲਕ ਵੈਡਿੰਗ ਸੀਜ਼ਨ ‘ਚ ਸਨਸਿਲਕ ਬਲੈਕ ਸ਼ਾਈਨ ਸ਼ੈਂਪੂ ਅਤੇ ਕੰਡੀਸ਼ਨਰ ਨਾਲ ਬਣਾਉ ਸਟਾਈਲਿਸ਼ ਫਿਸ਼ ਬ੍ਰੇਡ ਲੁੱਕ
ਗੌਹਰ ਨੇ ਆਪਣੇ ਨਿਕਾਹ ‘ਚ ਕਰੀਮ ਕਲਰ ਦਾ ਸ਼ਰਾਰਾ ਪਾਇਆ ਹੋਇਆ ਹੈ, ਜਿਸ ਨਾਲ ਉਨ੍ਹਾਂ ਨੇ ਗ੍ਰੀਨ ਕਲਰ ਦੀ ਜਵੈਲਰੀ ਕੈਰੀ ਕੀਤੀ ਹੈ। ਜੈਦ ਨੇ ਵੀ ਨਿਕਾਹ ‘ਚ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੈ।
ਜ਼ੈਦ ਜਿੱਥੇ ਸ਼ੇਰਵਾਨੀ ‘ਚ ਕਾਫੀ ਰਾਇਲ ਲੁੱਕ ‘ਚ ਨਜ਼ਰ ਆ ਰਹੇ ਹਨ ਤਾਂ ਉੱਥੇ ਗੌਹਰ ਵੀ ਕਰੀਮ ਸ਼ਰਾਰੇ ‘ਚ ਕਾਫ਼ੀ ਖ਼ੂਬਸੁਰਤ ਦਿਖਾਈ ਦੇ ਰਹੀ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਇਸ ਜੋੜੀ ਨੇ ਆਪਣੇ ਰਿਲੇਸ਼ਨਸ਼ਿਪ ਦਾ ਖੁਲਾਸਾ ਕੀਤਾ ਸੀ । ਦੋਵੇਂ ਇੱਕ ਦੂਜੇ ਨੂੰ ਲੰਮੇ ਸਮੇਂ ਤੋਂ ਡੇਟ ਕਰਦੇ ਆ ਰਹੇ ਸਨ ।
View this post on Instagram
View this post on Instagram
View this post on Instagram