ਅਦਾਕਾਰਾ ਗੁਲ ਪਨਾਗ ਨੇ ਵੀ ਕੀਤਾ ਕਿਸਾਨਾਂ ਦਾ ਸਮਰਥਨ, ਧਰਨੇ ‘ਚ ਪਹੁੰਚੀ ਅਦਾਕਾਰਾ

written by Shaminder | December 12, 2020

ਕਿਸਾਨਾਂ ਦਾ ਖੇਤੀ ਬਿੱਲਾਂ ਦੇ ਵਿਰੋਧ ‘ਚ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ । ਜਿੱਥੇ ਪਾਲੀਵੱਡ ਦੀਆਂ ਹਸਤੀਆਂ ਵੱਲੋਂ ਕਿਸਾਨਾਂ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ । ਉੱਥੇ ਹੀ ਕੁ ਬਾਲੀਵੁੱਡ ਹਸਤੀਆਂ ਵੀ ਕਿਸਾਨਾਂ ਦੇ ਹੱਕ ‘ਚ ਅੱਗੇ ਆਈਆਂ ਹਨ ।ਅਦਾਕਾਰਾ ਗੁਲ ਪਨਾਗ ਵੀ ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋਏ । GUL PANAG ਕਿਸਾਨਾਂ ਦੇ ਸਮਰਥਨ ਵਿੱਚ ਗੁੱਲ ਪਨਾਗ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ ਅਤੇ ਦੁੱਖ ਵੀ ਹੈ ਕਿ ਸਾਡੇ ਦੇਸ਼ ਦਾ ਅੰਨਦਾਤਾ ਠੰਡ ਚ ਆਪਣੇ ਹੱਕ ਦੀ ਆਵਾਜ਼ ਬੁਲੰਦ ਕਰ ਰਿਹੈ,ਉਨ੍ਹਾਂ ਕਿਹਾ ਕਿਸਾਨਾਂ ਨੂੰ ਸਰਕਾਰ 'ਤੇ ਵਿਸ਼ਵਾਸ ਨਹੀਂ ਰਿਹਾ ਹੈ, ਸਰਕਾਰ ਨੂੰ ਕਿਸਾਨਾਂ ਦਾ ਵਿਸ਼ਵਾਸ ਜਿੱਤਣਾ ਹੋਵੇਗਾ ਹੋਰ ਪੜ੍ਹੋ : ਅਦਾਕਾਰਾ ਗੁਲ ਪਨਾਗ ਨੇ ਸਾੜ੍ਹੀ ਪਾ ਕੇ ਕੀਤੇ ਪੁਸ਼ ਅਪਸ, ਵੀਡੀਓ ਵਾਇਰਲ
, ਉਨ੍ਹਾਂ ਨੇ ਕਿਹਾ ਕਾਨੂੰਨ ਲਿਆਉਣ ਦੀ ਇੰਨੀ ਜਲਦੀ ਵੀ ਕੀ ਸੀ, ਕਿਸਾਨਾਂ ਤੋਂ ਰਾਏ ਲੈ ਕੇ ਹੀ ਕਿਸਾਨਾਂ ਲਈ ਕਨੂੰਨ ਬਣਾਉਣਾ ਚਾਹੀਦਾ ਸੀ । gul panag ਉਨ੍ਹਾਂ ਨੇ ਕਿਹਾ ਬਾਲੀਵੁੱਡ ਅਭਿਨੇਤਾ ਅਤੇ ਪਾਲੀਵੁੱਡ ਦੇ ਸਟਾਰਸ ਅਤੇ ਸਿੰਗਰਸ ਜੋ ਵੀ ਕਿਸਾਨਾਂ ਦੇ ਸਮਰਥਨ ਵਿੱਚ ਕੁਝ ਕਹਿਣਾ ਚਾਹੁੰਦੇ ਨੇ ਜਾਂ ਨਹੀਂ ਉਨ੍ਹਾਂ ਦੀ ਆਪਣਾ ਫੈਸਲਾ ਹੈ, ਪਰ ਗਲਤ ਸਟੇਟਮੇਂਟ ਨਹੀਂ ਦੇਣੀ ਚਾਹੀਦੀ ਹੈ, ਕਿਉਂਕਿ ਕਿਸਾਨ ਹੀ ਸਾਡਾ ਸਭ ਕੁਝ ਨੇ ।

 
View this post on Instagram
 

A post shared by Gul Panag (@gulpanag)

0 Comments
0

You may also like