
Hansika Motwani-Sohail Kathuria Wedding: ਬਾਲ ਕਲਾਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਹੰਸਿਕਾ ਮੋਟਵਾਨੀ ਜਲਦੀ ਹੀ ਉਦਯੋਗਪਤੀ ਸੋਹੇਲ ਕਥੂਰੀਆ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਜਿਸ ਨੂੰ ਲੈ ਕੇ ਅਦਾਕਾਰਾ ਖੂਬ ਸਰੁਖੀਆਂ ਵਿੱਚ ਛਾਈ ਹੋਈ ਹੈ। ਹੰਸਿਕਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਆਪਣੇ ਪਰਿਵਾਰ ਦੇ ਨਾਲ ਜੈਪੁਰ ਲਈ ਰਵਾਨਾ ਹੁੰਦੇ ਨਜ਼ਰ ਆਈ।
ਹੋਰ ਪੜ੍ਹੋ : ਵਿੱਕੀ ਕੌਸ਼ਲ ‘ਪੰਜਾਬ ਦੀ ਕੈਟਰੀਨਾ ਕੈਫ’ ਨਾਲ ਰੋਮਾਂਟਿਕ ਅੰਦਾਜ਼ ‘ਚ ਆਏ ਨਜ਼ਰ, ਦਰਸ਼ਕ ਸ਼ਹਿਨਾਜ਼ ਤੇ ਵਿੱਕੀ ਦੀ ਕਰ ਰਹੇ ਨੇ ਤਾਰੀਫ

ਹਾਲ ਹੀ 'ਚ ਅਦਾਕਾਰਾ ਨੇ ਆਪਣੇ ਦੋਸਤਾਂ ਨਾਲ ਬੈਚਲਰ ਪਾਰਟੀ ਨੂੰ ਵੀ ਸੈਲੀਬ੍ਰੇਟ ਕੀਤਾ ਸੀ, ਜਿਸ ਦੀਆਂ ਝਲਕੀਆਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਸਨ। ਜਿਸ ਵਿੱਚ ਉਹ ਆਪਣੀ ਸਹੇਲੀਆਂ ਦੇ ਨਾਲ ਖੂਬ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ।

ਏਅਰਪੋਰਟ ਤੋਂ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਹੰਸਿਕਾ ਮੋਟਵਾਨੀ ਆਪਣੇ ਪਰਿਵਾਰ ਨਾਲ ਮੁੰਬਈ ਏਅਰਪੋਰਟ 'ਤੇ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਕੁਝ ਪੋਜ਼ ਦੇਣ ਮਗਰੋਂ ਅਦਾਕਾਰਾ ਜੈਪੁਰ ਲਈ ਰਵਾਨਾ ਹੋ ਗਈ। ਅਭਿਨੇਤਰੀ ਨੂੰ ਕਾਲੇ ਬੂਟਾਂ ਅਤੇ ਕਾਲੇ ਬੈਗ ਦੇ ਨਾਲ ਫੁੱਲਦਾਰ ਕੋਆਰਡ ਸੈੱਟ ਵਿੱਚ ਦੇਖਿਆ ਗਿਆ ।

ਮੀਡੀਆ ਰਿਪੋਰਟਾਂ ਮੁਤਾਬਕ ਹੰਸਿਕਾ ਮੋਟਵਾਨੀ ਅਤੇ ਸੋਰੇਲ ਕਥੂਰੀਆ 4 ਦਸੰਬਰ ਨੂੰ ਜੈਪੁਰ 'ਚ ਵਿਆਹ ਕਰਨਗੇ। ਜਦੋਂ ਕਿ ਮਹਿੰਦੀ ਅਤੇ ਸੰਗੀਤ ਦੀ ਰਸਮ ਇੱਕ ਦਿਨ ਪਹਿਲਾਂ 3 ਦਸੰਬਰ ਨੂੰ ਹੋਵੇਗੀ। ਇਸ ਦੇ ਨਾਲ ਹੀ ਵਿਆਹ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਲਈ ਕਈ ਤਰ੍ਹਾਂ ਦੇ ਪਲਾਨ ਬਣਾਏ ਗਏ ਹਨ।
View this post on Instagram