ਮਨੀ ਲਾਂਡਰਿੰਗ ਮਾਮਲੇ ਵਿੱਚ ਅਦਾਕਾਰਾ ਜੈਕਲੀਨ ਫਰਨਾਂਡੀਜ਼ ਕੋਲੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੀਤੀ ਪੁੱਛਗਿੱਛ

written by Rupinder Kaler | August 31, 2021

ਮਨੀ ਲਾਂਡਰਿੰਗ ਮਾਮਲੇ ਵਿੱਚ ਅਦਾਕਾਰਾ ਜੈਕਲੀਨ ਫਰਨਾਂਡੀਜ਼ (Jacqueline Fernandez) ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜ ਘੰਟੇ ਪੁੱਛਗਿੱਛ ਕੀਤੀ ਹੈ । ਮਨੀ ਲਾਂਡਰਿੰਗ ਦਾ ਇਹ ਕੇਸ ਜੈਕਲੀਨ ਨਾਲ ਸਬੰਧਿਤ ਹੈ ਜਾਂ ਨਹੀਂ ਇਸ ਦਾ ਖੁਲਾਸਾ ਹਾਲੇ ਤੱਕ ਨਹੀਂ ਹੋਇਆ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜੈਕਲੀਨ ਫਰਨਾਂਡੀਜ਼ (Jacqueline Fernandez) ਕੋਲੰਬੋ, ਸ਼੍ਰੀਲੰਕਾ ਦੀ ਰਹਿਣ ਵਾਲੀ ਹੈ ਜਦੋਂ ਕਿ ਆਪਣੀ ਅਦਾਕਾਰੀ ਨਾਲ ਬਾਲੀਵੁੱਡ ਵਿੱਚ ਵੱਡੀ ਪਛਾਣ ਬਣਾਈ ਹੈ। ਉਹ ਬਾਲੀਵੁੱਡ ਦੀਆਂ ਵੱਡੀਆਂ ਅਭਿਨੇਤਰੀਆਂ ਵਿੱਚ ਗਿਣੀ ਜਾਂਦੀ ਹੈ।

ਹੋਰ ਪੜ੍ਹੋ :

ਸੁਨੀਲ ਸ਼ੈੱਟੀ ਨੇ ਸਾਂਝਾ ਕੀਤਾ ਕੀਤਾ ਵੀਡੀਓ, ਸੇਬ ਤੋੜਦਾ ਨਜ਼ਰ ਆਇਆ ਅਦਾਕਾਰ

ਹਿੰਦੀ ਸਿਨੇਮਾ ਵਿੱਚ, ਉਸਨੇ ਸਲਮਾਨ ਖਾਨ ਦੇ ਨਾਲ ਫਿਲਮ 'ਕਿੱਕ', ਜੌਨ ਅਬ੍ਰਾਹਮ ਅਤੇ ਵਰੁਣ ਧਵਨ ਦੇ ਨਾਲ ਫਿਲਮ ਡਿਸ਼ੂਮ, ਅਕਸ਼ੇ ਕੁਮਾਰ ਅਤੇ ਸਿਧਾਰਥ ਮਲਹੋਤਰਾ ਸਟਾਰਰ ਬ੍ਰਦਰ ਅਤੇ ਅਮਿਤਾਭ ਬੱਚਨ ਅਤੇ ਰਿਤੇਸ਼ ਦੇਸ਼ਮੁਖ ਸਟਾਰਰ ਅਲਾਦੀਨ ਸਮੇਤ ਕਈ ਵੱਡੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਿਖਾਈ ਹੈ ।

ਤੁਹਾਨੂੰ ਦੱਸ ਦੇਈਏ ਕਿ ਜੈਕਲੀਨ ਆਖਰੀ ਵਾਰ ਸਾਲ 2020 ਵਿੱਚ ਨੈੱਟਫਲਿਕਸ ਓਰੀਜਨਲ ਫਿਲਮ ਮਿਸਿਜ਼ ਸੀਰੀਅਲ ਕਿਲਰ ਵਿੱਚ ਨਜ਼ਰ ਆਈ ਸੀ। ਆਉਣ ਵਾਲੇ ਦਿਨਾਂ ਵਿੱਚ ਜੈਕਲੀਨ (Jacqueline Fernandez) ਸੈਫ ਅਲੀ ਖਾਨ, ਅਰਜੁਨ ਕਪੂਰ ਅਤੇ ਯਾਮੀ ਗੌਤਮ ਦੇ ਨਾਲ ਫਿਲਮ 'ਭੂਤ ਪੁਲਿਸ' ਵਿੱਚ ਨਜ਼ਰ ਆਵੇਗੀ।

0 Comments
0

You may also like