ਈ-ਰਿਕਸ਼ਾ ਚਲਾਉਂਦੀ ਨਜ਼ਰ ਆਈ ਅਦਾਕਾਰਾ ਜਾਨ੍ਹਵੀ ਕਪੂਰ, ਵੀਡੀਓ ਹੋ ਰਿਹਾ ਵਾਇਰਲ

written by Shaminder | February 11, 2021

ਜਾਨ੍ਹਵੀ ਕਪੂਰ ਏਨੀਂ ਦਿਨੀਂ ਆਪਣੀ ਫ਼ਿਲਮ ‘ਗੁੱਡ ਲੱਕ ਜੈਰੀ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ । ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਜਾਨ੍ਹਵੀ ਕਪੂਰ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਬੈਟਰੀ ਰਿਕਸ਼ਾ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ । Janhvi Kapoor ਸੋਸ਼ਲ ਮੀਡੀਆ ‘ਤੇ ਜਾਨ੍ਹਵੀ ਕਪੂਰ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਜਾਨ੍ਹਵੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਏਨੀਂ ਦਿਨੀਂ ਉਹ ਆਪਣੀਆਂ ਦੋ ਫ਼ਿਲਮਾਂ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ ।‘ਗੁੱਡ ਲੱਕ ਜੈਰੀ’ ਅਤੇ ‘ਦੋਸਤਾਨਾ’ ਫ਼ਿਲਮਾਂ ਦੀ ਸ਼ੂਟਿੰਗ ਕਰ ਰਹੀ ਹੈ । ਹੋਰ ਪੜ੍ਹੋ : ਆਪਣੇ ਖਾਣੇ ਵਿੱਚ ਸ਼ਾਮਿਲ ਕਰੋ ਲਾਲ ਪਿਆਜ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ
janhvi ਇਸ ਤੋਂ ਪਹਿਲਾਂ ਉਹ ‘ਗੂੰਜਨ ਸਕਸੇਨਾ’ ‘ਚ ਨਜ਼ਰ ਆ ਚੁੱਕੀ ਹੈ । ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ।ਜਾਨ੍ਹਵੀਂ ਕਪੂਰ ਇਸ ਦੌਰਾਨ ਬਹੁਤ ਖੁਸ਼ ਨਜ਼ਰ ਆਈ ਅਤੇ ਮਸਤੀ ਕਰਦੀ ਦਿਖਾਈ ਦੇ ਰਹੀ ਹੈ। janhvi ਜਾਨ੍ਹਵੀਂ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਇੱਕ ਕੈਪਸ਼ਨ ਵੀ ਲਿਖਿਆ ਹੈ ਕਿ 'ਫਿਲਮ ਦੀ ਸ਼ੂਟਿੰਗ ਮਜ਼ੇਦਾਰ ਹੈ' ਇਸ ਤੋਂ ਇਲਾਵਾ ਅਭਿਨੇਤਰੀ ਨੇ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਅਤੇ ਇਕ ਵੀਡੀਓ ਵਿਚ ਆਪਣੀ ਮੇਕਅਪ ਟੀਮ ਨਾਲ ਮਜ਼ਾਕ ਕਰਦਿਆਂ ਨਜ਼ਰ ਆਈ।

 
View this post on Instagram
 

A post shared by Janhvi Kapoor (@janhvikapoor)

0 Comments
0

You may also like