ਜਦੋਂ ਜਪਜੀ ਖਹਿਰਾ ਦਾ ਇਹ ਚੀਜ਼ ਵੇਖ ਕੇ ਲੱਡੂ ਖਾਣ ਨੂੰ ਕੀਤਾ ਮਨ By Shaminder 19 Feb 2020 | Updated On 19 Feb 2020 16:17 IST in Punjabi Buzz Celebrities Special New Update Advertisment ਜਪਜੀ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜੋ ਕਿ ਪੀਟੀਸੀ ਪੰਜਾਬੀ ਡਿਜੀਟਲ ਫ਼ਿਲਮ ਫੈਸਟੀਵਲ ਅਤੇ ਅਵਾਰਡ ਸਮਾਰੋਹ ਦੇ ਦੌਰਾਨ ਦਾ ਹੈ ।ਉਨ੍ਹਾਂ ਨੇ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਗਏ ਇਸ ਅਵਾਰਡ ਸਮਾਰੋਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਅਵਾਰਡ ਸਮਾਰੋਹ ਦੇ ਜ਼ਰੀਏ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਹੁੰਦੀ ਹੈ । Advertisment ਹੋਰ ਵੇਖੋ:ਪੰਜਾਬੀ ਅਦਾਕਾਰਾ ਜਪਜੀ ਖਹਿਰਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ, ਤਸਵੀਰ ਕੀਤੀ ਸਾਂਝੀ https://www.instagram.com/p/B8rItUBj5lb/ Advertisment ਉਨ੍ਹਾਂ ਨੇ ਕਿਹਾ ਕਿ ਵਧੀਆ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕਰਨ ਪੀਟੀਸੀ ਪੰਜਾਬੀ ਵੱਲੋਂ ਕੀਤੀ ਗਈ ਇਹ ਪਹਿਲ ਵਾਕਏ ਹੀ ਬਹੁਤ ਕਾਬਿਲੇ ਤਾਰੀਫ਼ ਹੈ । ਇਸ ਵੀਡੀਓ 'ਚ ਜਦੋਂ ਐਂਕਰ ਉਨ੍ਹਾਂ ਨੂੰ ਕੋਈ ਸਵਾਲ ਕੀਤਾ ਤਾਂ ਜਪਜੀ ਖਹਿਰਾ ਨੇ ਐਂਕਰ ਨੂੰ ਕਿਹਾ ਕਿ ਤੁਹਾਡੀ ਡਰੈੱਸ ਦੇ ਰੰਗ ਅਤੇ ਇਨ੍ਹਾਂ ਦੀ ਪੱਗ ਦੇ ਰੰਗ ਨੂੰ ਵੇਖ ਕੇ ਤਾਂ ਮੇਰਾ ਲੱਡੂ ਖਾਣ ਨੂੰ ਦਿਲ ਕਰ ਰਿਹਾ ਹੈ । https://www.instagram.com/p/B8vNK47DjGP/ ਜਪਜੀ ਖਹਿਰਾ ਇੱਕ ਅਜਿਹੀ ਅਦਾਕਾਰਾ ਹਨ ਜਿਨ੍ਹਾਂ ਨੇ ਕਈ ਹਿੱਟ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਹੈ । ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਇੰਡਸਟਰੀ 'ਚ ਸਰਗਰਮ ਹਨ । ਪਾਲੀਵੁਡ ਇੰਡਸਟਰੀ ਦੀ ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਅਪਡੇਟ ਕਰਦੀ ਰਹਿੰਦੀ ਹੈ। #japji-khaira #video #actress Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article