
ਕੋਰੋਨਾ ਵਾਇਰਸ( Corona Virus)ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਵੱਡੀ ਗਿਣਤੀ ਚ ਲੋਕ ਇਸ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ । ਇਸ ਵਾਇਰਸ ਦੇ ਨਾਲ ਕਈ ਸੈਲੀਬ੍ਰੇਟੀਜ਼ ਵੀ ਪੀੜਤ ਹਨ । ਜਿਨ੍ਹਾਂ 'ਚ ਜਯਾ ਬੱਚਨ ਵੀ ਸ਼ਾਮਿਲ ਹੈ । ਖਬਰਾਂ ਮੁਤਾਬਕ ਜਯਾ ਬੱਚਨ(jaya bachchan) ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ । ਜਯਾ ਬੱਚਨ ਦੇ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਫ਼ਿਲਮ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੀ ਸ਼ੂਟਿੰਗ ਵੀ ਵਿਚਾਲੇ ਹੀ ਰੋਕ ਦਿੱਤੀ ਗਈ ਹੈ ।

ਹੋਰ ਪੜ੍ਹੋ : ਰਾਖੀ ਸਾਵੰਤ ਨੇ ਰਾਜ ਕੁੰਦਰਾ ਨੂੰ ਬਣਾਇਆ ਭਰਾ, ਵੇਖੋ ਵੀਡੀਓ
ਇਸ ਫਿਲਮ 'ਚ ਜਯਾ ਬੱਚਨ ਦੇ ਨਾਲ-ਨਾਲ ਸ਼ਬਾਨਾ ਆਜ਼ਮੀ ਅਤੇ ਧਰਮਿੰਦਰ ਵੀ ਅਹਿਮ ਭੂਮਿਕਾਵਾਂ 'ਚ ਹਨ। ਸ਼ਬਾਨਾ ਦੀ ਰਿਪੋਰਟ ਦੋ ਦਿਨ ਪਹਿਲਾਂ ਪਾਜ਼ੇਟਿਵ ਆਈ ਸੀ। ਕੋਰੋਨਾ ਵਾਇਰਸ ਦਾ ਪ੍ਰਕੋੋਪ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਕਰੀਨਾ ਕਪੂਰ ਤੇ ਅੰਮ੍ਰਿਤਾ ਅਰੋੜਾ ਵੀ ਕੋਰੋਨਾ ਪਾਜ਼ੀਟਿਵ ਪਾਈਆਂ ਗਈਆਂ ਸਨ ।

ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ । ਇਸ ਵਾਇਰਸ ਦੇ ਕਾਰਨ ਬੀਤੇ ਦੋ ਸਾਲਾਂ ਦੇ ਦੌਰਾਨ ਲੋਕਾਂ ਨੂੰ ਆਰਥਿਕ ਮਾਰ ਝੱਲਣੀ ਪਈ ਹੈ ਉੱਥੇ ਛੋਟੇ ਕੰਮ ਧੰਦੇ ਤੇ ਉਦਯੋਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ । ਇਸ ਦੇ ਨਾਲ ਹੀ ਮਨੋਰੰਜਨ ਜਗਤ ਤੇ ਵੀ ਇਸ ਦਾ ਅਸਰ ਪਿਆ ਹੈ ਕਈ ਫ਼ਿਲਮਾਂ ਦੀ ਸ਼ੂਟਿੰਗ ਰੋਕ ਦਿੱਤੀ ਗਈ ਸੀ ਅਤੇ ਕਈ ਛੋਟੇ ਕਲਾਕਾਰਾਂ ਨੇ ਖੁਦਕੁਸ਼ੀ ਦਾ ਰਾਹ ਅਖਤਿਆਰ ਕਰ ਲਿਆ ਸੀ ।