ਅਦਾਕਾਰਾ ਕਾਜੋਲ ਨੇ ਸਾਂਝੀ ਕੀਤੀ ਪਿਤਾ ਦੇ ਨਾਲ ਅਣਵੇਖੀ ਤਸਵੀਰ, ਪਿਤਾ ਨੂੰ ਯਾਦ ਕਰਕੇ ਹੋਈ ਭਾਵੁਕ

Written by  Shaminder   |  April 12th 2022 09:03 AM  |  Updated: April 12th 2022 09:03 AM

ਅਦਾਕਾਰਾ ਕਾਜੋਲ ਨੇ ਸਾਂਝੀ ਕੀਤੀ ਪਿਤਾ ਦੇ ਨਾਲ ਅਣਵੇਖੀ ਤਸਵੀਰ, ਪਿਤਾ ਨੂੰ ਯਾਦ ਕਰਕੇ ਹੋਈ ਭਾਵੁਕ

ਅਦਾਕਾਰਾ ਕਾਜੋਲ (Kajol )ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸਾਂਝੇ ਕਰਦੀ ਰਹਿੰਦੀ ਹੈ । ਉਸ ਨੇ ਆਪਣੇ ਪਿਤਾ (Father)ਦੇ ਨਾਲ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਪਿਤਾ ਦੇ ਨਾਲ ਦਿਖਾਈ ਦੇ ਰਹੀ ਹੈ ਅਤੇ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ । ਅਦਾਕਾਰਾ ਦੀ ਇਸ ਤਸਵੀਰ ‘ਤੇ ਉਸ ਦੇ ਪ੍ਰਸ਼ੰਸਕ ਵੀ ਕਮੈਂਟਸ ਕਰ ਰਹੇ ਹਨ । ਦਰਅਸਲ ਅਦਾਕਾਰਾ ਨੇ ਇਹ ਤਸਵੀਰ ਆਪਣੇ ਪਿਤਾ ਦੀ ਬਰਸੀ ‘ਤੇ ਯਾਦ ਕਰਦੇ ਹੋਏ ਪਾਈ ਹੈ ।

ਹੋਰ ਪੜ੍ਹੋ : ਨੇਹਾ ਕੱਕੜ ਨੇ ਆਪਣੇ ਪਰਿਵਾਰ ਦੇ ਨਾਲ ਸਾਂਝੀਆਂ ਕੀਤੀਆਂ ਖ਼ੁਬਸੂਰਤ ਤਸਵੀਰਾਂ

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਾਜੋਲ ਨੇ ਲਿਖਿਆ, '੧੪ ਸਾਲ ਪਹਿਲਾਂ ਤੁਸੀਂ ਮੈਨੂੰ ਛੱਡ ਦਿੱਤਾ ਸੀ, ਮੈਂ ਅੱਜ ਵੀ ਉਹੀ ਮਹਿਸੂਸ ਕਰ ਰਹੀ ਹਾਂ। ਤੁਹਾਡੀ ਯਾਦ ਆਉਂਦੀ ਹੈ'. ਇਸ ਦੇ ਨਾਲ ਹੀ ਕਾਜੋਲ ਨੇ ਕੈਪਸ਼ਨ 'ਚ ਲਿਖਿਆ, 'ਪਿਤਾ ਅਤੇ ਬੇਟੀ, ਬੇਬੀ ਹਮੇਸ਼ਾ ਤੁਹਾਡੇ ਲਈ'। ਕਾਜੋਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ ਅਤੇ ਇਨ੍ਹਾਂ ਫ਼ਿਲਮਾਂ ‘ਚ ਉਸ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

ਅਜੈ ਦੇਵਗਨ ਅਤੇ ਕਾਜੋਲ ਨੇ ਲਵ ਮੈਰਿਜ ਕਰਵਾਈ ਹੈ । ਦੋਵਾਂ ਦੀ ਰਿਲੇਸ਼ਨਸ਼ਿਪ ਵੀ ਇੱਕ ਫ਼ਿਲਮ ਦੀ ਸ਼ੂਟਿੰਗ ਦੇ ਦੌਰਾਨ ਹੀ ਦੋਵੇਂ ਇੱਕ ਦੂਜੇ ਦੇ ਨਜ਼ਦੀਕ ਆਏ ਸਨ । ਕਾਜੋਲ ਨੇ ਵਿਆਹ ਤੋਂ ਬਾਅਦ ਫ਼ਿਲਮਾਂ ‘ਚ ਕੰਮ ਘੱਟ ਹੀ ਕੀਤਾ ਹੈ । ਉਸ ਦੇ ਦੋ ਬੱਚੇ ਹਨ ਇੱਕ ਧੀ ਅਤੇ ਇੱਕ ਪੁੱਤਰ। ਜਿਨ੍ਹਾਂ ਦੀਆਂ ਵੀਡੀਓ ਵੀ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।

 

View this post on Instagram

 

A post shared by Kajol Devgan (@kajol)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network