ਅਦਾਕਾਰਾ ਕਾਮਿਆ ਪੰਜਾਬੀ ਰਚਾਉਣ ਜਾ ਰਹੀ ਵਿਆਹ, ਵਿਆਹ ਤੋਂ ਬਾਅਦ ਦੇਵੇਗੀ ਗ੍ਰੈਂਡ ਪਾਰਟੀ

Written by  Shaminder   |  November 22nd 2019 10:55 AM  |  Updated: November 22nd 2019 11:09 AM

ਅਦਾਕਾਰਾ ਕਾਮਿਆ ਪੰਜਾਬੀ ਰਚਾਉਣ ਜਾ ਰਹੀ ਵਿਆਹ, ਵਿਆਹ ਤੋਂ ਬਾਅਦ ਦੇਵੇਗੀ ਗ੍ਰੈਂਡ ਪਾਰਟੀ

ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕਾਮਿਆ ਪੰਜਾਬੀ ਆਪਣੇ ਬੁਆਏ ਫ੍ਰੈਂਡ ਸ਼ੁਲਭ ਦਾਂਗ ਨਾਲ ਵਿਆਹ ਕਰਵਾਉਣ ਜਾ ਰਹੀ ਹੈ ।ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਹੈ ਜਿਸ 'ਚ ਕਾਮਿਆ ਨੇ ਸ਼ੁਲਭ ਨਾਲ ਫੋਟੋ ਸਾਂਝੀ ਕੀਤੀ ਹੈ । ਇਸ ਫੋਟੋ ਨੂੰ ਸਾਂਝੀ ਕਰਦਿਆਂ ਹੋਇਆਂ ਉਸ ਨੇ ਬਹੁਤ ਹੀ ਪਿਆਰਾ ਜਿਹਾ ਮੈਸੇਜ ਵੀ ਲਿਖਿਆ ਹੈ ।

ਹੋਰ ਵੇਖੋ:ਨੇਹਾ ਧੂਪੀਆ ਤੇ ਅੰਗਦ ਬੇਦੀ ਆਪਣੀ ਬੇਟੀ ਨੂੰ ਲੈ ਕੇ ਪਹੁੰਚੇ ਆਪਣੇ ਪਰਿਵਾਰ ਦੀ ਪਿਤਾ ਪੁਰਖੀ ਹਵੇਲੀ ’ਚ

https://www.instagram.com/p/B5HWuIDjEdq/

ਕਿ ਇਹ ਮੇਰੀ ਫੇਵਰੇਟ ਫੋਟੋ ਅਤੇ ਮੈਨ ਹੈ ।ਹੁਣ ਮੈਂ ਆਪਣੀ ਫੇਵਰੇਟ ਡੇਟ ਅਨਾਊਂਸ ਕਰ ਰਹੀ ਹਾਂ 10 ਫਰਵਰੀ 2020 । ਸਾਡੇ ਇਸ  ਸਫ਼ਰ ਲਈ ਸਾਨੂੰ ਆਸ਼ੀਰਵਾਦ ਦਿਓ ।

https://www.instagram.com/p/B4_wIZrjJgM/

ਕਾਮਿਆ ਦੇ ਇਸ ਪੋਸਟ ਤੋਂ ਸਾਫ ਪਤਾ ਲੱਗਦਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ । ਇਸ ਦੇ ਨਾਲ ਹੀ ਕਾਮਿਆ ਨੇ ਦੱਸਿਆ ਕਿ ਹਲਦੀ ਅਤੇ ਸੰਗੀਤ 9 ਫਰਵਰੀ ਨੂੰ ਹੋਵੇਗਾ ਅਤੇ ਵਿਆਹ ਗੁਰਦੁਆਰਾ ਸਾਹਿਬ 'ਚ ਹੀ ਹੋਵੇਗਾ ਅਤੇ 11 ਫਰਵਰੀ ਨੂੰ ਗ੍ਰੈਂਡ ਪਾਰਟੀ ਹੋਵੇਗੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network