ਅਦਾਕਾਰਾ ਕਾਮਿਆ ਪੰਜਾਬੀ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ,ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਆਏ ਸਾਹਮਣੇ

written by Shaminder | February 10, 2020

ਅਦਾਕਾਰਾ ਕਾਮਿਆ ਪੰਜਾਬੀ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ ।ਉਨ੍ਹਾਂ  ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ ਹਨ । ਇਨ੍ਹਾਂ ਤਸਵੀਰਾਂ 'ਚ ਇੱਕ ਜਗ੍ਹਾ 'ਤੇ ਕਾਮਿਆ ਪੰਜਾਬੀ ਨੇ ਗੁਰਦੁਆਰਾ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਇੱਕ ਦੂਜੇ ਦੇ ਹੱਥ 'ਚ ਰਿੰਗ ਪਾਈ । ਇਸ ਤੋਂ ਇਲਾਵਾ ਕਾਮਿਆ ਪੰਜਾਬੀ ਦੇ ਵੱਟਣੇ ਦੀ ਰਸਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਹੋਰ ਵੇਖੋ:ਗੁਰਿਕ ਮਾਨ ਤੋਂ ਬਾਅਦ ਹੁਣ ਇਹ ਕਾਮਿਆ ਪੰਜਾਬੀ ਰਚਾਉਣ ਜਾ ਰਹੀ ਵਿਆਹ,ਸ਼ੇਅਰ ਕੀਤੀ ਕਾਰਡ ਦੀ ਸਟੋਰੀ https://www.instagram.com/p/B8VOanCj355/ ਜਿਸ 'ਚ ਉਨ੍ਹਾਂ ਨੂੰ ਉਨ੍ਹਾਂ ਦੀਆਂ ਮਾਮੀਆਂ,ਮਾਸੀਆਂ 'ਤੇ ਹੋਰ ਰਿਸ਼ੇਤਦਾਰ ਵੱਟਣਾ ਮਲਦੇ ਹੋਏ ਨਜ਼ਰ ਆ ਰਹੇ ਨੇ । https://www.instagram.com/p/B8WH9j9DOCi/ ਇਸ ਤੋਂ ਇਲਾਵਾ ਵਿਆਹ ਦੀਆਂ ਹੋਰ ਰਸਮਾਂ ਦੇ ਵੀਡੀਓਜ਼ ਵੀ ਸਾਹਮਣੇ ਆਏ ਹਨ । ਦੱਸ ਦਈਏ ਕਿ ਕਾਮਿਆ ਪੰਜਾਬੀ ਦਿੱਲੀ ਦੇ ਰਹਿਣ ਵਾਲੇ ਸ਼ਲਭ ਦਾਂਗ ਦੇ ਨਾਲ ਵਿਆਹ ਕਰਵਾਉਣ ਜਾ ਰਹੇ ਨੇ ਅਤੇ ਇਹ ਉਨ੍ਹਾਂ ਦਾ ਦੂਜਾ ਵਿਆਹ ਹੈ । https://www.instagram.com/p/B8Wtcx-DWKE/ ਟੀਵੀ ਦੇ ਇੱਕ ਰਿਆਲਿਟੀ ਸ਼ੋਅ ਕਾਰਨ ਚਰਚਾ 'ਚ ਆਈ ਕਾਮਿਆ ਪੰਜਾਬੀ ਨੇ ਕਈ ਸੀਰੀਅਲਾਂ 'ਚ ਵੀ ਕੰਮ ਕੀਤਾ ਹੈ ਅਤੇ ਪਹਿਲੇ ਵਿਆਹ ਤੋਂ ਉਨ੍ਹਾਂ ਦੀ ਇੱਕ ਧੀ ਵੀ ਹੈ ।

0 Comments
0

You may also like