ਅਦਾਕਾਰਾ ਕਾਮਿਆ ਪੰਜਾਬੀ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ,ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਆਏ ਸਾਹਮਣੇ

Written by  Shaminder   |  February 10th 2020 10:09 AM  |  Updated: February 10th 2020 10:10 AM

ਅਦਾਕਾਰਾ ਕਾਮਿਆ ਪੰਜਾਬੀ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ,ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਆਏ ਸਾਹਮਣੇ

ਅਦਾਕਾਰਾ ਕਾਮਿਆ ਪੰਜਾਬੀ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ ।ਉਨ੍ਹਾਂ  ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕੀਤੇ ਹਨ । ਇਨ੍ਹਾਂ ਤਸਵੀਰਾਂ 'ਚ ਇੱਕ ਜਗ੍ਹਾ 'ਤੇ ਕਾਮਿਆ ਪੰਜਾਬੀ ਨੇ ਗੁਰਦੁਆਰਾ ਸਾਹਿਬ 'ਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਇੱਕ ਦੂਜੇ ਦੇ ਹੱਥ 'ਚ ਰਿੰਗ ਪਾਈ । ਇਸ ਤੋਂ ਇਲਾਵਾ ਕਾਮਿਆ ਪੰਜਾਬੀ ਦੇ ਵੱਟਣੇ ਦੀ ਰਸਮ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ।

ਹੋਰ ਵੇਖੋ:ਗੁਰਿਕ ਮਾਨ ਤੋਂ ਬਾਅਦ ਹੁਣ ਇਹ ਕਾਮਿਆ ਪੰਜਾਬੀ ਰਚਾਉਣ ਜਾ ਰਹੀ ਵਿਆਹ,ਸ਼ੇਅਰ ਕੀਤੀ ਕਾਰਡ ਦੀ ਸਟੋਰੀ

https://www.instagram.com/p/B8VOanCj355/

ਜਿਸ 'ਚ ਉਨ੍ਹਾਂ ਨੂੰ ਉਨ੍ਹਾਂ ਦੀਆਂ ਮਾਮੀਆਂ,ਮਾਸੀਆਂ 'ਤੇ ਹੋਰ ਰਿਸ਼ੇਤਦਾਰ ਵੱਟਣਾ ਮਲਦੇ ਹੋਏ ਨਜ਼ਰ ਆ ਰਹੇ ਨੇ ।

https://www.instagram.com/p/B8WH9j9DOCi/

ਇਸ ਤੋਂ ਇਲਾਵਾ ਵਿਆਹ ਦੀਆਂ ਹੋਰ ਰਸਮਾਂ ਦੇ ਵੀਡੀਓਜ਼ ਵੀ ਸਾਹਮਣੇ ਆਏ ਹਨ । ਦੱਸ ਦਈਏ ਕਿ ਕਾਮਿਆ ਪੰਜਾਬੀ ਦਿੱਲੀ ਦੇ ਰਹਿਣ ਵਾਲੇ ਸ਼ਲਭ ਦਾਂਗ ਦੇ ਨਾਲ ਵਿਆਹ ਕਰਵਾਉਣ ਜਾ ਰਹੇ ਨੇ ਅਤੇ ਇਹ ਉਨ੍ਹਾਂ ਦਾ ਦੂਜਾ ਵਿਆਹ ਹੈ ।

https://www.instagram.com/p/B8Wtcx-DWKE/

ਟੀਵੀ ਦੇ ਇੱਕ ਰਿਆਲਿਟੀ ਸ਼ੋਅ ਕਾਰਨ ਚਰਚਾ 'ਚ ਆਈ ਕਾਮਿਆ ਪੰਜਾਬੀ ਨੇ ਕਈ ਸੀਰੀਅਲਾਂ 'ਚ ਵੀ ਕੰਮ ਕੀਤਾ ਹੈ ਅਤੇ ਪਹਿਲੇ ਵਿਆਹ ਤੋਂ ਉਨ੍ਹਾਂ ਦੀ ਇੱਕ ਧੀ ਵੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network