Advertisment

ਅਦਾਕਾਰਾ ਕੰਗਨਾ ਰਣੌਤ ਨੇ ਦੇਸ਼ ਦੇ ਨਾਂਅ ’ਤੇ ਉਠਾਏ ਕਈ ਸਵਾਲ, ਦੇਸ਼ ਦਾ ਨਾਂਅ ਬਦਲਣ ਦੀ ਕੀਤੀ ਮੰਗ

author-image
By Rupinder Kaler
New Update
ਅਦਾਕਾਰਾ ਕੰਗਨਾ ਰਣੌਤ ਨੇ ਦੇਸ਼ ਦੇ ਨਾਂਅ ’ਤੇ ਉਠਾਏ ਕਈ ਸਵਾਲ, ਦੇਸ਼ ਦਾ ਨਾਂਅ ਬਦਲਣ ਦੀ ਕੀਤੀ ਮੰਗ
Advertisment
ਅਦਾਕਾਰਾ ਕੰਗਨਾ ਰਣੌਤ ਨੇ ਦੇਸ਼ ਦਾ ਨਾਂਅ ਬਦਲਣ ਦੀ ਮੰਗ ਕੀਤੀ ਹੈ। ਕੰਗਨਾ ਦਾ ਕਹਿਣਾ ਹੈ ਕਿ ਇੰਡੀਆ ਗੁਲਾਮੀ ਦੀ ਪਛਾਣ ਹੈ। ਇਸ ਲਈ ਇਸ ਨੂੰ ਬਦਲ ਦੇਣਾ ਚਾਹੀਦਾ ਹੈ।
Advertisment
ਕੰਗਨਾ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ, ‘ ਜਦੋਂ ਤੱਕ ਦੇਸ਼ ਪੱਛਮੀ ਦੇਸ਼ਾਂ ਦੀ ਇਕ ‘ਚੀਪ ਕਾਪੀ’ ਬਣਿਆ ਰਹੇਗਾ ਉਦੋਂ ਤੱਕ ਤਰੱਕੀ ਨਹੀਂ ਕਰ ਸਕੇਗਾ। publive-image ਹੋਰ ਪੜ੍ਹੋ : ਭਾਜਪਾ ਲੀਡਰ ਤੇ ਅਦਾਕਾਰ ਰਵੀ ਕਿਸ਼ਨ ਦਾ ਕਿਸਾਨਾਂ ਵੱਲੋਂ ਵਿਰੋਧ, ਰੂਪਨਗਰ ਵਿੱਚ ਕਰ ਰਿਹਾ ਸੀ ਫ਼ਿਲਮ ਦੀ ਸ਼ੂਟਿੰਗ publive-image ਭਾਰਤ ਉਦੋਂ ਹੀ ਉੱਪਰ ਉੱਠ ਸਕਦਾ ਹੈ, ਜਦੋਂ ਉਹ ਆਪਣੀ ਪ੍ਰਾਚੀਨ ਸੱਭਿਅਤਾ ਅਤੇ ਸੰਸਕ੍ਰਿਤੀ ’ਚ ਵਿਸ਼ਵਾਸ ਕਰਕੇ ਉਸੇ ਰਸਤੇ ’ਤੇ ਅੱਗੇ ਵਧੇਗਾ । ਅੰਗਰੇਜ਼ਾਂ ਨੇ ਸਾਨੂੰ ਗੁਲਾਮੀ ਵਾਲਾ ਨਾਂਅ ਇੰਡੀਆ ਦਿੱਤਾ, ਜਿਸ ਦਾ ਅਰਥ ਹੈ ਕਿ ਸਿੰਧੂ ਨਦੀ ਦਾ ਪੂਰਬ। ਕੀ ਤੁਸੀਂ ਇਕ ਬੱਚੇ ਨੂੰ ਛੋਟੀ ਨੱਕ, ਦੂਜਾ ਜਾਂ ਸੀ ਸੈਕਸ਼ਨ ਬੁਲਾਓਗੇ? ਇਹ ਕਿਹੋ ਜਿਹਾ ਨਾਮ ਹੈ? ਮੈਂ ਤੁਹਾਨੂੰ ਭਾਰਤ ਦਾ ਅਰਥ ਦੱਸਦੀ ਹਾਂ। publive-image ਇਹ ਤਿੰਨ ਸੰਸਕ੍ਰਿਤੀ ਦੇ ਸ਼ਬਦਾਂ ਤੋਂ ਬਣਿਆ ਹੈ ਭਾ (ਭਾਵ), ਰ (ਰਾਗ) ਅਤੇ ਤ (ਤਾਲ) ਤੋਂ ਬਣਿਆ ਹੈ। ਹਾਂ ਗੁਲਾਮ ਬਣਨ ਤੋਂ ਪਹਿਲਾਂ ਅਸੀਂ ਇਹੀ ਸੀ। ਸਾਨੂੰ ਅਪਣਾ ਗੁਆਚਿਆ ਹੋਇਆ ਮਾਣ ਹਾਸਲ ਕਰਨਾ ਚਾਹੀਦਾ ਹੈ ਚਲੋ, ਭਾਰਤ ਨਾਂਅ ਤੋਂ ਇਸ ਦੀ ਸ਼ੁਰੂਆਤ ਕਰਦੇ ਹਾਂ’।  
Advertisment

Stay updated with the latest news headlines.

Follow us:
Advertisment
Advertisment
Latest Stories
Advertisment