ਅਦਾਕਾਰਾ ਕੰਗਨਾ ਰਣੌਤ ਦਾ ਟਵਿੱਟਰ ਅਕਾਉਂਟ ਅਸਥਾਈ ਤੌਰ ’ਤੇ ਬੰਦ

written by Rupinder Kaler | January 20, 2021

ਕੰਗਨਾ ਰਣੌਤ ਜਦੋਂ ਤੋਂ ਟਵਿੱਟਰ 'ਤੇ ਆਈ ਹੈ ਉਦੋਂ ਤੋਂ ਉਹ ਵਿਵਾਦਾਂ ਵਿੱਚ ਚੱਲ ਰਹੀ ਹੈ, ਕਿਉਂਕਿ ਕੰਗਨਾ ਹਰ ਇੱਕ ਤੇ ਕੋਈ ਨਾ ਕੋਈ ਟਿੱਪਣੀ ਜ਼ਰੂਰ ਕਰਦੀ ਹੈ । ਲਗਾਤਾਰ ਵਿਵਾਦਾਂ ਵਿੱਚ ਰਹਿਣ ਕਰਕੇ ਕੰਗਨਾ ਰਨੌਤ ਦੇ ਟਵਿੱਟਰ ਅਕਾਊਟ ਬੁੱਧਵਾਰ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ । ਇਸ ਤੋਂ ਬਾਅਦ ਕੰਗਨਾ ਨੇ ਟਵਿੱਟਰ ਦੇ ਸੀਈਓ ਜੈਕ ਨੂੰ ਟੈਗ ਕਰਦੇ ਹੋਏ ਉਨ੍ਹਾਂ ਲੋਕਾਂ ਨੂੰ ਜਵਾਬ ਵੀ ਦਿੱਤਾ ਹੈ, ਜਿਨ੍ਹਾਂ ਨੇ ਉਸ ਦੇ ਟਵਿੱਟਰ ਅਕਾਉਂਟ ਨੂੰ ਬੰਦ ਕਰਨ ਦੀ ਮੰਗ ਕੀਤੀ ਸੀ । ਹੋਰ ਪੜ੍ਹੋ : ਨਾਰੀਅਲ ਦੇ ਪਾਣੀ ਵਿੱਚ ਹੁੰਦੇ ਹਨ ਕਈ ਪੌਸ਼ਟਿਕ ਤੱਤ, ਕਈ ਬਿਮਾਰੀਆਂ ਨੂੰ ਰੱਖਦਾ ਹੈ ਦੂਰ ਸਟੇਜ ਉੱਤੇ ਕਿਸਾਨੀ ਝੰਡੇ ਦੇ ਨਾਲ ਕਿਸਾਨੀ ਗੀਤ ਗਾਉਂਦੇ ਨਜ਼ਰ ਆਏ ਗਾਇਕ ਜੱਸ ਬਾਜਵਾ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਇਹ ਅੰਦਾਜ਼ inside pic of kangna raunt ਕੰਗਨਾ ਦੇ ਟਵੀਟ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਲਿਖਿਆ ‘ਲਿਬਰਲ ਹੁਣ ਉਸ ਦੇ ਚਾਚਾ ਜੈਕ ਕੋਲ ਜਾ ਕੇ ਰੋਣ ਅਤੇ ਅਸਥਾਈ ਤੌਰ 'ਤੇ ਮੇਰਾ ਖਾਤਾ ਬੰਦ ਕਰਵਾਇਆ। ਉਹ ਮੈਨੂੰ ਧਮਕੀਆਂ ਦੇ ਰਹੇ ਹਨ। ਮੇਰਾ ਅਕਾਊਂਟ / ਵਰਚੁਅਲ ਪਛਾਣ ਕਿਸੇ ਵੀ ਸਮੇਂ ਦੇਸ਼ ਲਈ ਸ਼ਹੀਦ ਹੋ ਸਕਦੀ ਹੈ, ਪਰ ਮੇਰਾ ਰੀਲੋਡੇਡ ਦੇਸ਼ ਭਗਤ ਵਰਜ਼ਨ ਫਿਲਮਾਂ ਦੇ ਜ਼ਰੀਏ ਵਾਪਸ ਆਵੇਗਾ। kangna   ਤੁਹਾਡਾ ਜੀਣਾ ਦੁੱਭਰ ਕਰਕੇ ਰਹਾਂਗੀ।’ ਤੁਹਾਨੂੰ ਦੱਸ ਦਿੰਦੇ ਹਾਂ ਕਿ ਕੰਗਨਾ ਰਣੌਤ ਲਗਾਤਾਰ ਕਿਸਾਨ ਅੰਦੋਲਨ ਦਾ ਵਿਰੋਧ ਕਰਦੀ ਆ ਰਹੀ ਹੈ । ਇੱਥੇ ਹੀ ਬਸ ਨਹੀਂ ਕੰਗਨਾ ਉਹਨਾਂ ਲੋਕਾਂ ਤੇ ਭੱਦੀਆਂ ਟਿੱਪਣੀਆਂ ਵੀ ਕਰ ਰਹੀ ਹੈ ਜਿਹੜੇ ਕਿਸਾਨਾਂ ਦੀ ਹਿਮਾਇਤ ਕਰ ਰਹੇ ਹਨ ।

0 Comments
0

You may also like