ਅਦਾਕਾਰਾ ਕਰੀਨਾ ਕਪੂਰ ਹਸਪਤਾਲ ‘ਚ ਹੋਈ ਡਿਸਚਾਰਜ, ਵੀਡੀਓ ਵਾਇਰਲ

written by Shaminder | February 23, 2021

ਅਦਾਕਾਰਾ ਕਰੀਨਾ ਕਪੂਰ ਅੱਜ ਹਸਪਤਾਲ ਚੋਂ ਡਿਸਚਾਰਜ ਹੋ ਗਈ ਹੈ । ਕਰੀਨਾ ਡਿਲੀਵਰੀ ਲਈ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਦਾਖਲ ਸੀ । ਕਰੀਨਾ ਨੂੰ ਲੈਣ ਲਈ ਸੈਫ ਅਲੀ ਖ਼ਾਨ ਅਤੇ ਤੈਮੂਰ ਅਲੀ ਖ਼ਾਨ ਪਹੁੰਚੇ ਸਨ । ਕਰੀਨਾ ਕਪੂਰ ਦੀਆਂ ਆਪਣੇ ਨਵਜਾਤ ਬੱਚੇ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਹਨ ।ਇਸ ਦਾ ਇੱਕ ਵੀਡੀਓ ਵਾਇਰਲ ਭਿਆਨੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । kareena kapoor ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦਾ ਸੁਫ਼ਨਾ ਹੋਇਆ ਪੂਰਾ, ਲਾਈਵ ਹੋ ਕੇ ਖੋਲਿਆ ਦਿਲ ਦਾ ਰਾਜ਼
kareena ਇਨ੍ਹਾਂ ਤਸਵੀਰਾਂ ‘ਚ ਕਰੀਨਾ ਕਪੂਰ ਵੀ ਦਿਖਾਈ ਦੇ ਰਹੀ ਹੈ, ਜੋ ਕਿ ਪਿਛਲੀ ਸੀਟ ‘ਤੇ ਬੈਠੀ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਸੈਫ ਅਗਲੀ ਸੀਟ ‘ਤੇ ਤੈਮੂਰ ਦੇ ਨਾਲ ਬੈਠੇ ਦਿਖਾਈ ਦੇ ਰਹੇ ਹਨ ।ਕਰੀਨਾ ਕਪੂਰ ਦੇ ਘਰ ਦੇ ਬਾਹਰ ਕਈ ਕੈਮਰਾਮੈਨ ਮੌਜੂਦ ਸਨ, ਪਰ ਕੁਝ ਕੁ ਧੁੰਦਲੀਆਂ ਤਸਵੀਰਾਂ ਹੀ ਕੈਮਰੇ ‘ਚ ਕੈਦ ਹੋ ਪਾਈਆਂ ਹਨ । kareena ਦੱਸ ਦਈਏ ਕਿ ਕਰੀਨਾ ਅਤੇ ਸੈਫ ਦੇ ਘਰ ਦੂਜੇ ਬੱਚੇ ਨੇ ਜਨਮ ਲਿਆ ਹੈ ।ਦੂਜੇ ਬੱਚੇ ਨੂੰ ਲੈ ਕੇ ਪੂਰਾ ਪਰਿਵਾਰ ਕਾਫੀ ਉਤਸ਼ਾਹਿਤ ਹੈ । ਘਰ ‘ਚ ਨਵੇਂ ਬੱਚੇ ਦੇ ਆਉਣ ਨੂੰ ਲੈ ਕੇ ਵਧਾਈਆਂ ਅਤੇ ਬੇਬੀ ਗਿਫਟ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ ।

 
View this post on Instagram
 

A post shared by Viral Bhayani (@viralbhayani)

0 Comments
0

You may also like