ਕਰੀਨਾ ਕਪੂਰ ਤੈਮੂਰ ਅਲੀ ਖ਼ਾਨ ਨੂੰ ਸਿਖਾ ਰਹੀ ਮਿੱਟੀ ਦੇ ਬਰਤਨ ਬਨਾਉਣਾ, ਵੀਡੀਓ ਹੋ ਰਿਹਾ ਵਾਇਰਲ

Written by  Shaminder   |  November 24th 2020 07:18 PM  |  Updated: November 24th 2020 07:18 PM

ਕਰੀਨਾ ਕਪੂਰ ਤੈਮੂਰ ਅਲੀ ਖ਼ਾਨ ਨੂੰ ਸਿਖਾ ਰਹੀ ਮਿੱਟੀ ਦੇ ਬਰਤਨ ਬਨਾਉਣਾ, ਵੀਡੀਓ ਹੋ ਰਿਹਾ ਵਾਇਰਲ

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਏਨੀਂ ਦਿਨੀਂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ, ਹੈ । ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਬੇਟੇ ਤੈਮੂਰ ਅਲੀ ਖ਼ਾਨ ਦੇ ਨਾਲ ਕੁਝ ਵੀਡੀਓ ਸ਼ੇਅਰ ਕੀਤੇ ਹਨ । ਜਿਸ ‘ਚ ਉਹ ਆਪਣੇ ਬੇਟੇ ਦੇ ਨਾਲ ਮਿੱਟੀ ਦੇ ਬਰਤਨ ਬਣਾਉਂਦੀ ਹੋਈ ਵਿਖਾਈ ਦੇ ਰਹੀ ਹੈ ।

Saif and kareena

ਇਸ ਦੇ ਨਾਲ ਹੀ ਆਪਣੇ ਬੇਟੇ ਨੂੰ ਵੀ ਬਰਤਨ ਬਨਾਉਣਾ ਸਿਖਾ ਰਹੀ ਹੈ । ਤੈਮੂਰ ਵੀ ਬੜੀ ਨੀਝ ਦੇ ਨਾਲ ਆਪਣੀ ਮਾਂ ਤੋਂ ਬਰਤਨ ਬਨਾਉਣੇ ਸਿੱਖ ਰਿਹਾ ਹੈ । ਦੱਸ ਦਈਏ ਕਿ ਤੈਮੂਰ ਅਲੀ ਖ਼ਾਨ ਵੀ ਸਟਾਰਕਿਡਜ਼ ਚੋਂ ਚਰਚਾ ‘ਚ ਹਮੇਸ਼ਾ ਅੱਗੇ ਰਹਿੰਦਾ ਹੈ।ਅਜਿਹੇ ‘ਚ ਇੱਕ ਵਾਰ ਮੁੜ ਤੋਂ ਉਹ ਸੁਰਖੀਆਂ ਵਟੋਰ ਰਿਹਾ ਹੈ ।

ਹੋਰ ਪੜ੍ਹੋ : ਜਦੋਂ ਕਰੀਨਾ ਕਪੂਰ ਨੇ ਵਿਦਿਆ ਬਾਲਨ ਦੇ ਮੋਟੇ ਹੋਣ ਦਾ ਉਡਾਇਆ ਸੀ ਮਜ਼ਾਕ, ਵਿਦਿਆ ਨੇ ਇਸ ਤਰ੍ਹਾਂ ਕੀਤੀ ਸੀ ਕਰੀਨਾ ਦੀ ਬੋਲਤੀ ਬੰਦ

kareena Kapoor

ਵੀਡੀਓ ਨੂੰ ਸਾਂਝਾ ਕਰਦੇ ਹੋਏ ਕਰੀਨਾ ਕਪੂਰ ਨੇ ਲਿਖਿਆ ਕਿ ‘ਪੋੋਟ, ਪੋਟ, ਪੋਟ ਲਿਟਿਲ ਮੈਨ ਦੇ ਨਾਲ ਪੋਟਰੀ, ਧਰਮਕੋਟ ਸਟੂਡੀਓ ਬਹੁਤ ਵਧੀਆ ਸਟਾਫ ਹੈ’।

kareena And Saif

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਤੈਮੂਰ ਬੜੀ ਲਗਨ ਦੇ ਨਾਲ ਮਿੱਟੀ ਦੇ ਬਰਤਨ ਬਨਾੳੇਣਾ ਸਿੱਖ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network