
ਕੈਟਰੀਨਾ ਕੈਫ (Katrina Kaif) ਦੀਆਂ ਵਿਆਹ ਤੋਂ ਬਾਅਦ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੇ ਹਨ । ਬੀਤੇ ਦਿਨ ਵਿੱਕੀ ਕੌਸ਼ਲ (Vicky Kaushal) ਨੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਵਿਆਹ ਦਾ ਇੱਕ ਮਹੀਨਾ ਪੂਰਾ ਹੋਣ ‘ਤੇ ਕੈਟਰੀਨਾ ਕੈਫ ਨੂੰ ਵਧਾਈ ਦਿੱਤੀ ਸੀ । ਜਿਸ ਤੋਂ ਬਾਅਦ ਅਦਾਕਾਰਾ ਦਾ ਇੱਕ ਹੋਰ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਕਿਚਨ (Kitchen) ‘ਚ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਕਾਫੀ ਖੁਸ਼ ਨਜ਼ਰ ਆ ਰਹੀ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕੈਟਰੀਨਾ ਕੈਫ ਕਿਚਨ ‘ਚ ਲਸਣ ਕੱਟਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਕੋਰੋਨਾ ਵਾਇਰਸ ਨੇ ਬਿੱਗ ਬੌਸ ‘ਚ ਦਿੱਤੀ ਦਸਤਕ, ਬਿੱਗ ਬੌਸ ਹੋਏ ਕੋਰੋਨਾ ਪਾਜ਼ੀਟਿਵ
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਬੀਤੇ ਸਾਲ ਦਸੰਬਰ ‘ਚ ਵਿਆਹ ਕਰਵਾਇਆ ਸੀ ਅਤੇ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਸਨ । ਹਾਲਾਂਕਿ ਦੋਵਾਂ ਦੇ ਵਿਆਹ ‘ਚ ਕਿਸੇ ਵੀ ਤਰ੍ਹਾਂ ਦੀ ਵੀਡੀਓਗ੍ਰਾਫੀ ਕਰਨ ਦੀ ਮਨਾਹੀ ਸੀ ।

ਪਰ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ ।ਵਿਆਹ ‘ਚ ਬਾਲੀਵੁੱਡ ਦੀਆਂ ਕਈ ਪ੍ਰਸਿੱਧ ਹਸਤੀਆਂ ਨੇ ਸ਼ਿਰਕਤ ਕੀਤੀ ਸੀ । ਇਸ ਤੋਂ ਪਹਿਲਾਂ ਕੈਟਰੀਨਾ ਕੈਫ ਦੇ ਵਿਆਹ ਦੇ ਕਿਆਸ ਸਲਮਾਨ ਖ਼ਾਨ ਦੇ ਨਾਲ ਹੋਣ ਦੇ ਲਗਾਏ ਜਾ ਰਹੇ ਸਨ । ਪਰ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਪਿਆਰ ਕਦੋਂ ਪਰਵਾਨ ਚੜਿਆ ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗਿਆ । ਦੋਵਾਂ ਨੇ ਇਸ ਰਿਸ਼ਤੇ ਨੂੰ ਕਦੇ ਵੀ ਮੀਡੀਆ ਦੇ ਸਾਹਮਣੇ ਨਹੀਂ ਸੀ ਕਬੂਲਿਆ, ਪਰ ਮੀਡੀਆ ਅਕਸਰ ਦੋਵਾਂ ਦੇ ਅਫੇਅਰ ਅਤੇ ਵਿਆਹ ਦੀਆਂ ਖਬਰਾਂ ਦਿਖਾਉਂਦਾ ਰਿਹਾ ਹੈ ।
View this post on Instagram